ਚੰਡੀਗੜ੍ਹ, 26 ਦਸੰਬਰ 2023: ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਨੇ ਅੱਜ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਪ੍ਰਬੰਧਿਤ 18ਵੇਂ ਕਨਵੋਕੇਸ਼ਨ ਸਮਾਗਮ ਵਿਚ ਖੋਜਕਾਰਾਂ ਨੂੰ ਪੀਏਚਡੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੁੰ ਜੀਵਨ ਵਿਚ ਸਫਲ ਹੋਣ ਅਤੇ ਬਜੁਰਗਾਂ ਦੀ ਸੇਵਾ ਤੇ ਦੇਸ਼ ਦੇ ਪ੍ਰਤੀ ਸਨਮਾਨ ਭਾਵ ਰੱਖਦੇ ਹੋਏ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਅੱਜ ਦੇ ਕਨਵੋਕੇਸ਼ਨ ਸਮਾਗਮ ਵਿਚ 1216 ਖੋਜਕਾਰਾਂ ਨੂੰ ਪੀਏਚਡੀ ਉਪਾਧੀ ਪ੍ਰਦਾਨ ਕੀਤੀ ਗਈ ਹੈ ਅਤੇ ਇਹ ਮਾਣ ਦੀ ਗੱਲ ਹੈ ਕਿ ਇੰਨ੍ਹਾਂ ਵਿੱਚੋਂ 740 ਕੁੜੀਆਂ ਹਨ, ਜੋ ਕਿ ਦੇਸ਼ ਤੇ ਹਰਿਆਣਾ ਵਿਚ ਬਦਲਾਅ ਦੇ ਸ਼ਾਨਦਾਰ ਦ੍ਰਿਸ਼ ਨੂੰ ਕਰਸ਼ਾਉਂਦਾ ਹੈ ਕਿ ਕਿਸੇ ਤਰ੍ਹਾ ਕੁੜੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ।
18ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਉੱਪ-ਰਾਸ਼ਟਰਪਤੀ ਦੀ ਧਰਮਪਤਨੀ ਡਾ. ਸੁਦੇਸ਼ ਧਨਖੜ, ਹਰਿਆਣਾ ਦੇ ਰਾਜਪਾਲ ਅਤੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਚਾਂਸਲਰ ਬੰਡਾਰੂ ਦੱਤਾਤ੍ਰੇਅ, ਸੁਪਰੀਮ ਕੋਰਟ ਦੇ ਜੱਜ ਜਸਟਿਸ ਸ੍ਰੀ ਸੂਰਿਆਕਾਂਤ , ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ ਵੀ ਮੌਜੂਕ ਰਹੇ। ਇਸ ਮੌਕੇ ‘ਤੇ ਸੁਪਰੀਮ ਕੋਰਟ ਦੇ ਜੱਜ ਯੂਰਿਆਕਾਂਤ ਨੁੰ ਵਿਸ਼ੇਸ਼ ਤੌਰ ‘ਤੇ ਡਾਕਟਰੇਟ ਦੀ ਉਪਾਧੀ ਦਿੱਤੀ ਗਈ।
ਜਗਦੀਪ ਧਨਖੜ (Jagdeep Dhankhar) ਨੇ ਖੋਜਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਸੰਸਥਾਨ ਨਾਲ ਸਿਖਿਆ ਗ੍ਰਹਿਣ ਕਰਨਾ ਨਿਜੀ ਉਪਲਬਧੀਆਂ ਤੋਂ ਕਿਤੇ ਅੱਗੇ ਹਨ। ਇਹ ਆਨੰਦਮਈ, ਯਾਦਗਾਰ ਲੰਮ੍ਹਾ ਹੈ। ਤੁਸੀਂ ਆਪਣੇ ਪੂਰੇ ਜੀਵਨ ਵਿਚ ਉਨ੍ਹਾਂ ਲੋਕਾਂ ਦੀ ਯਾਦਾਂ ਨੂੰ ਸੰਭਾਲ ਕੇ ਰੱਖਣਗੇ ਜਿਨ੍ਹਾਂ ਨੇ ਹਰ ਕਦਮ ‘ਤੇ ਤੁਹਾਡੀ ਸਿਖਿਆ ਅਤੇ ਸੰਘਰਸ਼ਾਂ ਨੂੰ ਸਾਂਝਾ ਕੀਤਾ ਹੈ।
ਅੱਜ ਤੁਹਾਡੇ ਜੀਵਨ ਦਾ ਇਕ ਨਵਾਂ ਪੰਨ੍ਹਾ ਸ਼ੁਰੂ ਹੋ ਰਿਹਾ ਹੈ, ਅੱਜ ਦੇ ਬਾਅਦ ਤੁਸੀਂ ਮੌਜੂਦਾ ਜੀਵਨ ਵਿਚ ਪ੍ਰਵੇਸ਼ ਕਰਣਗੇ ਅਤੇ ਵੱਖ-ਵੱਖ ਖੇਤਰਾਂ ਵਿਚ ਆਪਣਾ ਨਾਂਅ ਰੋਸ਼ਨ ਕਰਣਗੇ। ਪਰ ਏਲੁਮਨਾਈ ਵਜੋ ਆਪਣੇ ਸੰਸਥਾਨ ਨਾਲ ਜਰੂਰ ਜੁੜੇ ਰਹਿਣ। ਇਸ ਤੋਂ ਸੰਸਥਾਨ ਨੁੰ ਅੱਗੇ ਵੱਧਣ ਵਿਚ ਬਹੁਤ ਮਦਦ ਮਿਲੇਗੀ।
ਉਨ੍ਹਾਂ ਨੇ ਕਿਹਾ ਕਿ ਤੁਸੀਂ ਸਾਰੇ ਖੋਜਕਾਰ ਬਹੁਤ ਖੁਸ਼ਕਿਸਮਤ ਹਨ, ਜਿਨ੍ਹਾਂ ਨੇ ਇਸ ਅਮ੍ਰਿਤਕਾਲ ਵਿਚ ਸਿਖਿਆ ਗ੍ਰਹਿਣ ਕੀਤੀ ਹੈ, ਤੁਹਾਡੇ ਕੋਲ ਇਕ ਇਕੋਸਿਸਟਮ ਹੈ ਅਤੇ ਆਪਣੀ ਪੂਰੀ ਉਰਜਾ ਨੂੰ ਉਜਾਗਰ ਕਰਦੇ ਹੋਏ ਆਪਣੀ ਪ੍ਰਤਿਭਾਵਾਂ ਤੇ ਸੰਭਾਵਨਾਵਾਂ ਦੀ ਵਰਤੋ ਕਰਦੇ ਹੋਏ ਅੱਗੇ ਵੱਧਣ। ਇਹ ਅਮ੍ਰਿਤਕਾਲ ਗੌਰਵਕਾਲ ਹੈ।
ਜਗਦੀਪ ਧਨਖੜ (Jagdeep Dhankhar) ਨੇ ਕਿਹਾ ਕਿ ਅੱਜ ਭਾਰਤ ਦੁਨੀਆ ਵਿਚ ਬਹੁਤ ਅੱਗੇ ਹਨ, ਜਿਨ੍ਹਾ ਪਹਿਲਾਂ ਕਦੀ ਨਹੀਂ ਸੀ। ਅੱਜ ਤੋਂ ਇਕ ਦਿਹਾਕੇ ਜਾਂ 15 ਸਾਲ ਪਹਿਲਾਂ ਦੀ ਸਥਿਤੀ ‘ਤੇ ਨਜਰ ਪਾਉਂਦੇ ਪਾਈਏ ਤਾਂ ਪਤਾ ਲੱਗੇਗਾ ਕਿ ਉਸ ਸਮੇਂ ਕੀ ਸਥਿਤੀ ਹੁੰਦੀ ਸੀ, ਕਿਵੇਂ ਦਾ ਮਾਹੌਲ ਸੀ। ਪਰ ਅੱਜ ਇਮਾਨਦਾਰੀ, ਜਵਾਬਦੇਹੀ, ਪਾਰਦਰਸ਼ਿਤਾ ਅਤੇ ਸਚਾਈ ਵਰਗੇ ਤੱਤ ਹਨ, ਇਹ ਹੀ ਸਾਸ਼ਨ ਦੇ ਪਹਿਲੂ ਹਨ।
ਤਕਨਾਲੋਜੀਆਂ ਦੇ ਨਵੀਨੀਕਰਣ ਦੇ ਖੇਤਰ ਵਿਚ ਭਾਰਤ ਦੁਨੀਆ ਦੇ ਪਹਿਲੇ 10 ਦੇਸ਼ਾਂ ‘ਚੋਂ ਇਕ
ਉੱਪ ਰਾਸ਼ਟਰਪਤੀ ਜਗਦੀਪ ਧਨਖੜ (Jagdeep Dhankhar) ਨੇ ਕਿਹਾ ਕਿ ਇਕ ਸਮੇਂ ਸੀ ਜਦੋਂ ਭਾਰਤ ਤਕਨੀਕਾਂ ਦੇ ਖੇਤਰ ਵਿਚ ਪਿੱਛੇ ਸੀ ਅਤੇ ਦੂਜੇ ਦੇਸ਼ਾਂ ‘ਤੇ ਨਿਰਭਰ ਰਹਿੰਦਾ ਸੀ, ਉਸ ਇੰਤਜਾਰ ਕਰਨਾ ਪੈਂਦਾ ਸੀ ਕਿ ਕਿਵੇਂ ਉਸ ਤਕਨੀਕ ਨੂੰ ਪ੍ਰਾਪਤ ਕਰਨ। ਜਿਆਦਾਤਰ ਦੇਸ਼ ਆਪਣੇ ਨਿਯਮ ਅਤੇ ਸ਼ਰਤ ਨਿਰਧਾਰਿਤ ਕਰਦੇ ਸਨ ਅਤੇ ਛੋਟਾ ਜਿਹਾ ਟੁਕੜਾ ਹੀ ਸਾਨੂੰ ਮਿਲਦਾ ਸੀ।
ਪਰ ਅੱਜ ਭਾਰਤ ਤਕਨਾਲੋਜੀਆਂ ਦੇ ਨਵੀਨੀਕਰਣ ਦੇ ਖੇਤਰ ਵਿਚ ਦੁਨੀਆ ਦੇ ਪਹਿਲੇ 10 ਦੇਸ਼ਾਂ ਵਿੱਚੋਂ ਇਕ ਹੈ। ਸਾਨੂੰ ਉਨ੍ਹਾਂ ਦੇਸ਼ਾਂ ਦੀ ਅਗਰਿਮ ਲਾਇਨ ਵਿਚ ਹਨ ਜਿਨ੍ਹਾਂ ਨੇ ਕੁਅੰਟਮ ਤਕਨੀਕ ‘ਤੇ ਧਿਆਨ ਦਿੱਤਾ ਅਤੇ ਕੇਂਦਰ ਸਰਕਾਰ ਨੇ ਇਸ ਕੁਅੰਟਮ ਮਿਸ਼ਨ ਲਈ 6000 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਹੈ। ਇਸ ਦਾ ਊਦੇਸ਼ ਵਿਗਿਆਨਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਅਤੇ ਕੁਅੰਟਮ ਤਕਨੀਕੀ (ਕਿਯੂਟੀ) ਵਿਚ ਇਕ ਜੀਵੰਤ ਅਤੇ ਨਵੀਨ ਇਕੋਸਿਸਟਮ ਬਨਾਉਣਾ ਹੈ।
ਇਸ ਦੇ ਨਾਲ ਹੀ, ਗ੍ਰੀਨ ਹਾਈਡ੍ਰੋਜਨ ਮਿਸ਼ਨ ਤਹਿਤ ਸਾਲ 2030 ਤਕ 50 ਲੱਖ ਟਨ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਦਾ ਟੀਚਾ ਰੱਖਿਆ ਹੈ ਜਿਸ ਦੇ ਲਈ ਲਗਭਗ 19 ਹਜਾਰ ਕਰੋੜ ਰੁਪਏ ਦੀ ਮੰਜੂਰੀ ਦਿੱਤੀ ਜਾ ਚੁੱਕੀ ਹੈ। ਇੰਨ੍ਹਾਂ ਖੇਤਰਾਂ ਵਿਚ ਆਉਣ ਵਾਲੇ ਸਮੇਂ ਵਿਚ ਰੁਜਗਾਰ ਦੀ ਬਹੁਤ ਸੰਭਾਵਨਾਵਾਂ ਹਨ ਅਤੇ ਅੱਜ ਉਪਾਧੀ ਪ੍ਰਾਪਤ ਵਿਦਿਆਰਥੀਆਂ ਨੂੰ ਇਸ ਦਿਸ਼ਾ ਵਿਚ ਸੋਚਨਾ ਚਾਹੀਦਾ ਹੈ।
ਉੱਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੁੰ ਕਿਹਾ ਕਿ ਆਪਣੇ ਜੀਵਨ ਵਿਚ ਰਿਸਕ ਲੈਣ ਤੋਂ ਨਾ ਡਰਨ, ਵਿਫਲਤਾ ਤੋਂ ਨਾ ਡਰਨ, ਕੁੱਝ ਵੀ ਨਵਾਂ ਕਰਨ ਲਈ ਸਦਾ ਤਿਆਰ ਰਹਿਣ ਕਿਉਂਕਿ ਵਿਫਲਤਾ ਸੱਭ ਤੋਂ ਵੱਡਾ ਗੁਰੂ ਹੈ, ਜੋ ਸਫਲ ਹੋਣਾ ਸਿਖਾਉਂਦੀ ਹੈ।
ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਸ਼ਬਦਾਂ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਜੀਵਨ ਵਿਚ ਅਸਫਲ ਹੋਣਾ ਵੱਡੀ ਗੱਲ ਨਹੀਂ ਹੈ, ਸਗੋ ਉਸ ਦੇ ਬਾਅਦ ਵੀ ਹਾਰ ਮੰਨ ਲੈਣਾ ਸੱਭ ਤੋਂ ਵੱਡੀ ਕਮੀ ਹੈ। ਤੁਹਾਡਾ ਯਤਨ ਕਰਦੇ ਰਹਿਣਾ ਤੁਹਾਡੀ ਲਗਨ ਨੂੰ ਦਿਖਾਉਂਦਾ ਹੈ। ਅਸਫਲਤਾ ਇਕੋਸਿਸਟਮ ਦੀ ਹੁੰਦੀ ਹੈ, ਪਰ ਲਗਾਤਾਰ ਮਿਹਨਤ ਕਰਨ ਨਾਲ ਸਫਲਤਾ ਯਕੀਨੀ ਮਿਲਦੀ ਹੈ। ਇਸ ਲਈ ਜੀਵਨ ਵਿਚ ਰਿਸਕ ਜਰੂਰੀ ਹੈ।
ਵਿਦਿਆਰਥੀ ਹਮੇਸ਼ਾ ਆਪਣੇ ਬਜੁਰਗਾਂ, ਮਾਤਾ-ਪਿਤਾ, ਗੁਰੂਜਨਾਂ ਅਤੇ ਦੇਸ਼ ਦਾ ਕਰਨ ਸਨਮਾਨ
ਜਗਦੀਪ ਧਨਖੜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡੇ ਜੀਵਨ ਵਿਚ ਸਫਲਤਾ ਤਾਂ ਆਵੇਗੀ ਪਰ ਆਪਣੇ ਬਜੁਰਗਾਂ, ਮਾਤਾ-ਪਿਤਾ, ਗੁਰੂਜਨਾਂ ਅਤੇ ਦੇਸ਼ ਦਾ ਸਨਮਾਨ ਹਮੇਸ਼ਾ ਤੁਹਾਡੀ ਪ੍ਰਾਥਮਿਕਤਾ ਹੋਣਾ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ, ਜਿੱਥੇ ਬਜੁਰਗਾਂ ਦਾ ਸਨਮਾਨ ਹੁੰਦਾ ਹੈ, ਪਰ ਜਦੋਂ ਕਦੀ ਕੋਈ ਇਹ ਕਹਿੰਦਾ ਹੈ ਕਿ ਮੈਂ ਬਜੁਰਗ ਆਸ਼ਰਮ ਬਣਾ ਰਿਹਾ ਹਾਂ, ਤਾਂ ਬਹੁਤ ਪੀੜਾ ਹੁੰਦੀ ਹੈ।
ਕਿਉਂਕਿ ਸਾਡੇ ਦੇਸ਼ ਵਿਚ ਬਜੁਰਗ ਆਸ਼ਰਮ ਦੀ ਕੋਈ ਜਰੂਰਤ ਨਹੀਂ ਨਹੀਂ ਹੈ। ਇਸ ਲਈ ਜੀਵਨ ਵਿਚ ਸਫਲਤਾ ਮਿਲਣ ਦੇ ਬਾਅਦ ਵੀ ਆਪਣੇ ਬਜੁਰਗਾਂ ਦਾ ਧਿਆਨ ਹਮੇਸ਼ਾ ਰੱਖਣ। ਭਾਂਰਤ ਨੂੰ ਜੋ ਵਿਰਾਸਤ ਮਿਲੀ ਹੈ, ਊਹ ਦੁਨੀਆ ਦੇ ਕਿਸੇ ਦੇਸ਼ ਨੂੰ ਨਹੀਂ ਮਿਲੀ ਹੈ। ਭਾਰਤੀਯਤਾ ਸਾਡੀ ਪਹਿਚਾਣ ਹੈ।
ਸਵਾਮੀ ਦਿਆਨੰਦ ਸਰਸਵਤੀ ਦੇ ਜੀਵਨ ਤੋਂ ਪ੍ਰੇਰਣਾ
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿਚ ਹਰਿਆਣਾ ਦੇ ਰਾਜਪਾਲ ਅਤੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ ਅੱਜ ਇਸ ਯੂਨੀਵਰਸਿਟੀ ਦਾ 18ਵਾਂ ਕਨਵੋਕੇਸ਼ਨ ਸਮਾਰੋਹ ਹੈ ਅਤੇ ਪੀਏਚਡੀ ਕੋਰਸ ਦੇ ਲਗਭਗ 1200 ਤੋਂ ਵੱਧ ਖੋਜਕਾਰਾਂ ਪੀਏਚਡੀ ਉਪਾਧੀ ਨਾਲ ਸਨਮਾਨਿਤ ਹੋਏ ਹਨ। 12 ਖੋਜਕਾਰਾਂ ਨੂੰ ਬੇਸਟ ਥੀਸਿਸ ਅਵਾਰਡ ਅਤੇ 3 ਖੋਜਕਾਰਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਸਾਰੇ ਖੋਜਕਾਰਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਹਾਡੀ ਮਿਹਨਤ, ਲਗਨ ਅਤੇ ਜਿਮੇਵਾਰੀ ਦਾ ਸਿੱਧਾ ਨਤੀਜਾ ਇਹ ਮਾਣ ਮਈ ਪੀਏਚਡੀ ਉਪਾਧੀ ਹੈ। ਤੁਹਾਡੇ ਮਾਤਾ-ਪਿਤਾ, ਪਰਿਜਨਾ ਅਤੇ ਗੁਰੂਜਨਾਂ ਨੁੰ ਵੀ ਵਧਾਈ, ਜਿਨ੍ਹਾਂ ਦਾ ਸਾਥ ਮਾਰਗਦਰਸ਼ਨ, ਸ਼ੁਭਕਾਮਨਾਵਾਂ ਇਸ ਕਨਵੋਕੇਸ਼ਨ ਯਾਤਰਾ ਵਿਚ ਤੁਹਾਡੀ ਤਾਕਤ ਬਣੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਖੁਸ਼ਕਿਸਮਤੀ ਹੈ ਕਿ ਤੁਸੀ ਭਾਰਤ ਦੇ ਮਹਾਨ ਸਮਾਜ ਸੁਧਾਰਕ , ਵਿਦਵਾਨ, ਆਰਿਆ ਸਮਾਜ ਦੇ ਸੰਸਥਾਪਕ ਸਵਾਮੀ ਦਿਠਾਨੰਦ ਸਰਸਵਤੀ ਦੇ ਨਾਂਅ ‘ਤੇ ਸਥਾਪਿਤ ਭਾਂਰਤ ਦੇ ਇਸ ਮੰਨੇ-ਪ੍ਰਮੰਨੇ ਯੂਨੀਵਰਸਿਟੀ ਮਹਾਰਿਸ਼ੀ ਦਿਆਨੰਦ ਯੁਨੀਵਰਸਿਟੀ ਤੋਂ ਉਪਾਧੀ ਪ੍ਰਾਪਤ ਕਰ ਰਹੇ ਹਨ। ਸਵਾਮੀ ਦਿਆਨੰਦ ਸਰਸਵਤੀ ਦੇ ਜੀਵਨ, ਉਨ੍ਹਾਂ ਦੇ ਕੰਮਾਂ, ਉਨ੍ਹਾਂ ਦੇ ਦਰਸ਼ਨ ਤੋਂ ਪ੍ਰੇਰਣਾ ਲੈ ਕੇ ਤੁਹਾਨੂੰ ਸਾਰਿਆਂ ਨੂੰ ਸਮਾਜ ਭਲਾਈ , ਰਾਸ਼ਟਰ ਭਲਾਈ ਅਤੇ ਮਨੂੱਖ ਭਲਾਈ ਲਈ ਕੰਮ ਕਰਨਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁੱਗ ਤਕਨਾਲੋਜੀ ਦਾ ਯੁੱਗ ਹੈ, ਆਰਟੀਫਿਸ਼ਿਅਲ ਇੰਟੈਲੀਜੈਂਸ , ਰੋਬੋਟਿਕਸ ਆਦਿ ਦੇ ਖੇਤਰ ਵਿਚ ਰੁਜਗਾਰ ਦੀ ਬਹੁਤ ਸੰਭਾਵਨਾਵਾਂ ਹਨ। ਤੁਸੀ ਸਾਰੇ ਆਪਣੇ ਸਮਰੱਥਾ ਨਾਲ ਆਪਣੇ ਜੀਵਨ ਨੁੰ ਸਾਰਥਕ ਬਨਾਉਣ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੁਨੀਆ ਵਿਚ ਭਾਰਤ ਦੀ ਉੱਚੀ ਪਹਿਚਾਨ ਬਨਾਉਣ ਦਾ ਯਤਨ ਕਰ ਰਹੇ ਹਨ ਅਤੇ ਇਸ ਯਤਨ ਵਿਚ ਤੁਸੀ ਸਾਰੇ ਨੌਜੁਆਨਾਂ ਦਾ ਯੋਗਦਾਨ ਬਹੁਤ ਮਹਤੱਵਪੂਰਨ ਹੈ।
ਕੰਨਵੋਕੇਸ਼ਨ ਸਮਾਰੋਹ ਵਿਚ ਲੋਕਸਭਾ ਸਾਂਸਦ ਡਾ. ਅਰਵਿੰਦ ਸ਼ਰਮਾ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਉੱਚੇਰੀ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਯੁਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਸਮੇਤ ਹੋਰ ਮਾਣਯੋਗ ਮਹਿਮਾਨ ਅਤੇ ਖੋਜਕਾਰ ਵਿਦਿਆਰਥੀ ਮੌਜੂਦ ਸਨ।