July 7, 2024 10:31 am
Viacom-18

ਵਾਇਆਕਾਮ-18 ਨੇ ਮਹਿਲਾ IPL ਦੇ ਪ੍ਰਸਾਰਣ ਦੇ ਅਧਿਕਾਰ ਕੀਤੇ ਹਾਸਲ, 951 ਕਰੋੜ ਰੁਪਏ ਦੀ ਲੱਗੀ ਬੋਲੀ

ਚੰਡੀਗੜ੍ਹ 16 ਜਨਵਰੀ 2023: ਰਿਲਾਇੰਸ ਦੀ ਮਲਕੀਅਤ ਵਾਲੀ ਵਾਇਆਕਾਮ-18 (Viacom-18) ਪ੍ਰਾਈਵੇਟ ਲਿਮਟਿਡ ਨੇ ਮਹਿਲਾ ਆਈਪੀਐੱਲ (Women’s IPL) ਦੇ ਪ੍ਰਸਾਰਣ ਦੇ ਅਧਿਕਾਰ ਹਾਸਲ ਕਰ ਲਏ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਆਕੌਮ-18 ਨੂੰ ਮਹਿਲਾ ਆਈਪੀਐਲ ਦੇ ਮੀਡੀਆ ਅਧਿਕਾਰ ਜਿੱਤਣ ਲਈ ਵੀ ਵਧਾਈ ਦਿੱਤੀ।

ਜੈ ਸ਼ਾਹ ਨੇ ਕਿਹਾ ਨੇ ਟਵੀਟ ਕਰਦਿਆਂ ਕਿਹਾ ਕਿ ਬੀਸੀਸੀਆਈ ਅਤੇ ਬੀਸੀਸੀਆਈ ਮਹਿਲਾ ‘ਚ ਵਿਸ਼ਵਾਸ ਜਤਾਉਣ ਲਈ ਵਾਇਆਕਾਮ-18 ਦਾ ਧੰਨਵਾਦ। ਵਾਇਆਕਾਮ-18 ਨੇ 951 ਕਰੋੜ ਰੁਪਏ ਦੀ ਬੋਲੀ ਲਗਾਈ ਹੈ, ਜਿਸਦਾ ਮਤਲਬ ਅਗਲੇ ਪੰਜ ਸਾਲਾਂ (2023-27) ਲਈ ਪ੍ਰਤੀ ਮੈਚ ਮੁੱਲ 7.09 ਕਰੋੜ ਰੁਪਏ ਹੈ। ਮਹਿਲਾ ਕ੍ਰਿਕਟ ਦੇ ਨਜ਼ਰੀਏ ਤੋਂ ਇਹ ਸ਼ਾਨਦਾਰ ਹੈ।

ਜੈ ਸ਼ਾਹ ਨੇ ਦੱਸਿਆ ਕਿ ਮਹਿਲਾ ਆਈਪੀਐਲ ਲਈ ਮੀਡੀਆ ਅਧਿਕਾਰਾਂ ਲਈ ਅੱਜ ਦੀ ਬੋਲੀ ਇੱਕ ਹੋਰ ਇਤਿਹਾਸਕ ਹੁਕਮ ਹੈ। ਭਾਰਤ ਵਿੱਚ ਮਹਿਲਾ ਕ੍ਰਿਕਟ ਦੇ ਸਸ਼ਕਤੀਕਰਨ ਲਈ ਇਹ ਇੱਕ ਵੱਡਾ ਅਤੇ ਨਿਰਣਾਇਕ ਕਦਮ ਹੈ, ਜਿਸ ਨਾਲ ਹਰ ਉਮਰ ਦੀਆਂ ਔਰਤਾਂ ਦੀ ਭਾਗੀਦਾਰੀ ਯਕੀਨੀ ਹੋਵੇਗੀ। ਇਹ ਸੱਚਮੁੱਚ ਇੱਕ ਨਵੀਂ ਸਵੇਰ ਹੈ।