Viacom-18

ਵਾਇਆਕਾਮ-18 ਨੇ ਭਾਰਤ ‘ਚ ਖੇਡੇ ਜਾਣ ਵਾਲੇ ਘਰੇਲੂ ਤੇ ਅੰਤਰਰਾਸ਼ਟਰੀ ਮੈਚਾਂ ਦੇ ਮੀਡੀਆ ਅਧਿਕਾਰ ਖਰੀਦੇ

ਚੰਡੀਗੜ੍ਹ, 31 ਅਗਸਤ 2023: ਰਿਲਾਇੰਸ ਇੰਡਸਟਰੀਜ਼ ਦੀ ਮਲਕੀਅਤ ਵਾਲੀ ਪ੍ਰਸਾਰਣ ਕੰਪਨੀ ਵਾਇਆਕਾਮ-18 (Viacom-18) ਨੇ ਭਾਰਤ ਵਿੱਚ ਖੇਡੇ ਜਾਣ ਵਾਲੇ ਘਰੇਲੂ ਅਤੇ ਅੰਤਰਰਾਸ਼ਟਰੀ ਮੈਚਾਂ ਲਈ ਬੀਸੀਸੀਆਈ ਦੇ ਮੀਡੀਆ ਅਧਿਕਾਰ 5,963 ਕਰੋੜ ਰੁਪਏ ਵਿੱਚ ਖਰੀਦੇ ਹਨ। ਵੀਰਵਾਰ ਨੂੰ ਬੋਰਡ ਮੈਚਾਂ ਦੇ ਟੈਲੀਵਿਜ਼ਨ ਅਤੇ ਡਿਜੀਟਲ ਰਾਈਟਸ ਦੀ ਨਿਲਾਮੀ ਹੋਈ, ਜਿਸ ਨੂੰ ਵਾਇਕਾਮ-18 ਨੇ ਹਾਸਲ ਕਰ ਲਿਆ ।

ਵਾਇਆਕਾਮ-18 ਨੇ ਬੀਸੀਸੀਆਈ ਨਾਲ 5 ਸਾਲ ਯਾਨੀ 2028 ਤੱਕ ਕਰਾਰ ਕੀਤਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਵਾਰ ਨਿਲਾਮੀ ਪਿਛਲੇ ਸਾਈਕਲ ਨਾਲੋਂ ਘੱਟ ਰਹੀ। ਪਿਛਲੇ ਅਧਿਕਾਰਾਂ ਨੂੰ ਸਟਾਰ ਇੰਡੀਆ ਨੇ 6138.10 ਕਰੋੜ ਰੁਪਏ ‘ਚ ਖਰੀਦਿਆ ਸੀ, ਜਿਸ ਦਾ ਇਕਰਾਰਨਾਮਾ ਇਸ ਸਾਲ ਖਤਮ ਹੋ ਗਿਆ ਸੀ।

ਵਾਇਆਕਾਮ-18 ਨੂੰ ਡਿਜ਼ਨੀ ਪਲੱਸ ਅਤੇ ਸੋਨੀ ਸਪੋਰਟਸ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਬੋਰਡ ਨੇ ਪਿਛਲੇ ਸਾਲ ਆਈਪੀਐਲ ਮੀਡੀਆ ਅਧਿਕਾਰਾਂ ਲਈ ਈ-ਨਿਲਾਮੀ ਵੀ ਕਰਵਾਈ ਸੀ, ਜਦੋਂ ਕਿ 2018 ਵਿੱਚ, ਬੀਸੀਸੀਆਈ ਅਧਿਕਾਰਾਂ ਲਈ ਔਫਲਾਈਨ ਨਿਲਾਮੀ ਕੀਤੀ ਗਈ ਸੀ।

Scroll to Top