ਚੰਡੀਗੜ੍ਹ, 18 ਜਨਵਰੀ 2024 : ਅੱਜ ਪੰਜਾਬ ਦੇ ਖੇਤੀਬਾੜੀ,ਪਸੂ ਪਾਲਨ,ਮੱਛੀ ਪਾਲਨ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਕੈਬਿਨਟ ਮੰਤਰੀ ਨੇ ਸਖ਼ਤੀ ਕਰਦਿਆਂ ਡਾਕਟਰ ਮੁਨੀਸ਼ ਕੁਮਾਰ ਵੈਟਰਨਰੀ ਅਫ਼ਸਰ ਰਾਏ ਕੇ ਕਲਾਂ ਜ਼ਿਲ੍ਹਾ ਬਠਿੰਡਾ ਨੂੰ ਪਸੂਆਂ ਵਿਚ ਮੂੰਹ ਖੁਰ ਬਿਮਾਰੀ ਦੀ ਵੈਕਸੀਨੇਸ਼ਨ ਨਾ ਕਰਨ ਅਤੇ ਉੱਚ ਅਧਿਕਾਰੀਆਂ ਨੂੰ ਪਸੂਆਂ ਵਿਚ ਮੂੰਹ ਖੁਰ ਵੈਕਸੀਨੇਸ਼ਨ ਦੀ ਗ਼ਲਤ ਰਿਪੋਟਿੰਗ ਕਰਨ ਕਰ ਕੇ ਤੁਰਤ ਪ੍ਰਭਾਵ ਨਾਲ ਮੁਅੱਤਲ (suspend) ਕਰਨ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ।
ਉੱਚ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਦੇ ਹੁਕਮਾਂ ਦੀ ਤਮੀਜ਼ ਕਰਦਿਆਂ ਡਾਕਟਰ ਮੁਨੀਸ਼ ਕੁਮਾਰ ਨੂੰ ਤੁਰਤ ਮੁਅੱਤਲ (suspend) ਕਰ ਦਿੱਤਾ ਹੈ। ਇੱਥੇ ਇਹ ਗੱਲ ਵਿਸੇਸ ਤੌਰ ਤੇ ਦੱਸਣਯੋਗ ਹੈ ਕਿ ਪਿਛਲੀ ਦਿਨੀਂ ਕਾਫ਼ੀ ਗਿਣਤੀ ਵਿਚ ਪਸੂ ਮੂੰਹ ਖੁਰ ਬਿਮਾਰੀ ਦਾ ਟੀਕਾ ਨਾ ਲੱਗਣ ਕਰ ਕੇ ਮਰ ਚੁੱਕੇ ਹਨ ਜਦ ਕਿ ਪੰਜਾਬ ਸਰਕਾਰ ਪਸੂ ਪਾਲਕਾਂ ਨੂੰ ਇਹ ਟੀਕਾ ਮੁਫ਼ਤ ਵਿਚ ਪਸੂਆਂ ਦੇ ਲਵਾਉਣ ਲਈ ਸੂਬੇ ਭਰ ਦੇ ਪਸੂ ਹਸਪਤਾਲਾਂ/ ਪਸੂ ਡਿਸਪੈਂਨਸਰੀਆ ਨੂੰ ਸਪਲਾਈ ਕਰਦੀ ਹੈ।
ਕੈਬਿਨਟ ਮੰਤਰੀ ਪਸੂ ਪਾਲਨ ਵਿਭਾਗ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜੋ ਵੀ ਅਧਿਕਾਰੀ / ਕਰਮਚਾਰੀ ਵਿਭਾਗ ਦੇ ਕੰਮ ਵਿਚ ਢਿੱਲ ਮੱਠ ਵਰਤੇਗਾ ਉਸ ‘ਤੇ ਤੁਰਤ ਪ੍ਰਭਾਵ ਨਾਲ ਸਖ਼ਤ ਕਾਰਵਾਈ ਕੀਤੀ ਜਾਵੇਗੀ।