Kullu Accident News

ਕੁੱਲੂ ਜ਼ਿਲ੍ਹੇ ‘ਚ ਸੈਲਾਨੀਆਂ ਭਰਿਆ ਵਾਹਨ ਡੂੰਘੀ ਖੱਡ ‘ਚ ਡਿੱਗਿਆ, 4 ਜਣਿਆ ਦੀ ਮੌ.ਤ

ਅਸਾਮ, 05 ਅਪ੍ਰੈਲ 2026: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ‘ਚ ਸ਼ਨੀਵਾਰ ਰਾਤ ਲਗਭੱਗ 9 ਵਜੇ ਇੱਕ ਸੈਲਾਨੀ ਵਾਹਨ ਖੱਡ ‘ਚ ਡਿੱਗ ਗਿਆ। ਇਸ ਹਾਦਸੇ ‘ਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ 17 ਨੂੰ ਬਚਾ ਲਿਆ ਗਿਆ। ਜ਼ਖਮੀਆਂ ‘ਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰਿਆਂ ਦਾ ਬੰਜਾਰ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁਤਾਬਕ, ਟੈਂਪੋ ਟਰੈਵਲਰ ‘ਚ ਦੋ ਬੱਚਿਆਂ ਸਮੇਤ 22 ਜਣੇ ਸਵਾਰ ਸਨ, ਜੋ ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਤੋਂ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਗਾਤਾਰ ਮੀਂਹ ਕਾਰਨ ਸੜਕ ਫਿਸਲ ਗਈ ਸੀ।

ਨਤੀਜੇ ਵਜੋਂ, ਬੰਜਾਰ ਵੱਲ ਉਤਰਦੇ ਸਮੇਂ ਵਾਹਨ ਕੰਟਰੋਲ ਗੁਆ ਬੈਠਾ ਅਤੇ ਖੱਡ ‘ਚ ਡਿੱਗ ਗਿਆ। ਪੁਲਿਸ, ਫਾਇਰ ਬ੍ਰਿਗੇਡ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸੈਲਾਨੀ ਜਿਭੀ ‘ਚ ਰਹਿ ਰਹੇ ਸਨ ਅਤੇ ਜਲੋਰੀ ਪਾਸ ਤੋਂ ਵਾਪਸ ਆ ਰਹੇ ਸਨ।

Read More: ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼, ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਵਿਦੇਸ਼

Scroll to Top