ਵੀਹਾਨ ਮਲਹੋਤਰਾ

ਆਸਟਰੇਲੀਆ ਦੌਰੇ ਲਈ ਅੰਡਰ-19 ਭਾਰਤੀ ਟੀਮ ‘ਚ ਪਟਿਆਲਾ ਦੇ ਵੀਹਾਨ ਮਲਹੋਤਰਾ ਦੀ ਹੋਈ ਚੋਣ

ਪਟਿਆਲਾ 23 ਅਗਸਤ 2025: ਜ਼ਿਲ੍ਹਾ ਪਟਿਆਲਾ ਦੇ ਖਿਡਾਰੀਆਂ ਨੇ ਸਦਾ ਹੀ ਖੇਡਾਂ ‘ਚ ਮੱਲਾ ਮਾਰੀਆਂ ਹਨ। ਕ੍ਰਿਕਟ ਦਾ ਪਟਿਆਲਾ ਸ਼ਹਿਰ ਨਾਲ ਖਾਸ ਲਗਾਅ ਰਿਹਾ ਹੈ। ਮਹਾਰਾਜਾ ਭੁਪਿੰਦਰ ਸਿੰਘ ਤੇ ਲਾਲਾ ਅਮਰਨਾਥ ਤੋਂ ਸ਼ੁਰੂ ਹੋਈ ਕ੍ਰਿਕਟ ਦੀ ਪਿਰਤ ਨੇ ਪਟਿਆਲਾ ‘ਚ ਇਨੀਆਂ ਡੂੰਗੀਆਂ ਜੜਾਂ ਬਣਾ ਲਈਆਂ ਕਿ ਹੁਣ ਇਸ ਸ਼ਹਿਰ ‘ਚ ਨਾਮੀ ਖਿਡਾਰੀਆਂ ਦੇ ਵੱਡੇ ਵੱਡੇ ਦਰਖਤ ਦਿੱਖ ਰਹੇ ਹਨ ।

ਭਾਵੇਂ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਪ੍ਰਭ ਸਿਮਰਨ ਸਿੰਘ, ਅਨਮੋਲ ਜੀਤ ਸਿੰਘ ਤੇ ਭਾਵੇਂ ਹਰਜਸ ਟੰਡਨ ਆਰਿਆਮਾਨ ਧਾਲੀਵਾਲ ਅਤੇ ਕਈ ਹੋਰ ਨਾਮੀ ਖਿਡਾਰੀ ਨਾ ਸਿਰਫ ਪੰਜਾਬ ਦੀ ਕ੍ਰਿਕਟ ‘ਚ ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਵੱਡਾ ਨਾਮ ਬਣ ਗਏ। ਹੁਣ ਇਨ੍ਹਾਂ ‘ਚ ਇੱਕ ਹੋਰ ਨਾਂ ਜੁੜ ਗਿਆ ਹੈ, ਉਹ ਹੈ ਕ੍ਰਿਕਟ ਹੱਬ ਪਟਿਆਲਾ ਦਾ ਹੋਣਹਾਰ ਖਿਡਾਰੀ ਵਿਹਾਨ ਮਲਹੋਤਰਾ।

ਵਿਹਾਨ ਮਲਹੋਤਰਾ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ‘ਚ ਇੰਗਲੈਂਡ ਦੌਰੇ ‘ਤੇ ਗਿਆ ਸੀ, ਉਨ੍ਹਾਂ ਨੇ ਇੰਗਲੈਂਡ ਵਿਰੁੱਧ ਖੇਡਦਿਆਂ ਹੋਇਆਂ, ਇੱਕ ਮੈਚ ‘ਚ 120 ਦੌੜਾਂ ਅਤੇ ਦੂਜੇ ਮੈਚ ‘ਚ 129 ਦੌੜਾਂ ਦਾ ਵਿਸ਼ੇਸ਼ ਯੋਗਦਾਨ ਪਾਇਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹੁਣ ਆਸਟਰੇਲੀਆ ਵਿਖੇ ਜਾਣ ਵਾਲੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ‘ਚ ਉਸਦੀ ਚੋਣ ਕੀਤੀ ਹੈ।

ਇਸ ਸਬੰਧੀ ਕੋਚ ਕ੍ਰਿਕਟ ਹੱਬ ਦੇ ਕਮਲ ਸੰਧੂ ਨੇ ਦੱਸਿਆ ਕਿ ਵਿਹਾਨ ਮਲਹੋਤਰਾ ਭਾਵੇਂ ਅੰਡਰ 19 ਦਾ ਖਿਡਾਰੀ ਹੈ ਪਰ ਉਸਨੇ ਪਟਿਆਲਾ ਵੱਲੋਂ ਖੇਡਦਿਆ ਸੀਨੀਅਰ ਕਟੋਚ ਸੀਲਡ ਮੈਚਾਂ ‘ਚ ਵੀ ਸੈਂਕੜੇ ਲਾਏ ਹਨ। ਉਨ੍ਹਾਂ ਨੇ ਮਲਹੋਤਰਾ ਦੀ ਮਿਹਨਤ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਕੋਈ ਵੀ ਮੌਸਮ ਹੋਵੇ, ਉਹ ਪ੍ਰੈਕਟਿਸ ਕਦੇ ਨਹੀਂ ਛੱਡਦਾ। ਸਵੇਰੇ ਸ਼ਾਮ ਬਾਕੀ ਖਿਡਾਰੀਆ ਨਾਲ ਪ੍ਰੈਕਟਿਸ ਕਰਨ ਤੋਂ ਇਲਾਵਾ, ਉਹ ਕਈ ਕਈ ਘੰਟੇ ਇਨਡੋਰ ‘ਚ ਪਸੀਨਾ ਵਹਾਉਂਦਾ ਹੈ।

ਇਹੀ ਕਾਰਨ ਹੈ ਕਿ ਵਿਹਾਨ ਮਲਹੋਤਰਾ ਆਸਟਰੇਲੀਆ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ‘ਚ ਚੁਣਿਆ ਹੈ। ਇਸ ਮੌਕੇ ‘ਤੇ ਕੋਚ ਕਮਲ ਸੰਧੂ ਨੇ ਖਾਸ ਤੌਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸੂਬੇ ‘ਚ ਕ੍ਰਿਕਟ ਨੂੰ ਉੱਪਰ ਚੁੱਕਣ ਲਈ ਬਹੁਤ ਵਧੀਆ ਮਾਹੌਲ ਸਿਰਜਿਆ ਹੈ ,ਜਿਸ ਦੀ ਬਦੌਲਤ ਹੈ ਕਿ ਇੰਨੇ ਵੱਡੇ ਪੱਧਰ ਤੇ ਪੰਜਾਬ ਦੇ ਖਿਡਾਰੀ ਭਾਰਤ ਦੀ ਟੀਮ ਦਾ ਹਿੱਸਾ ਹਨ।

Read More: ਭਾਰਤ ਸਰਕਾਰ ਨੇ ਏਸ਼ੀਆ ਕੱਪ 2025 ‘ਚ ਭਾਰਤ ਤੇ ਪਾਕਿਸਤਾਨ ਮੈਚ ਲਈ ਦਿੱਤੀ ਇਜਾਜ਼ਤ

Scroll to Top