Vegetable prices: ਹਰ ਸਬਜ਼ੀ ਦਾ ਸਵਾਦ ਵਧਾਉਣ ਵਾਲੇ ਟਮਾਟਰ ਦੇ ਭਾਅ ‘ਚ ਬਦਲਾਅ

26 ਨਵੰਬਰ 2024: ਪਿਛਲੇ ਮਹੀਨਿਆਂ ਵਿੱਚ ਤਿਉਹਾਰਾਂ ਅਤੇ ਹੁਣ ਵਿਆਹਾਂ (marriage) ਦੇ ਸੀਜ਼ਨ ਕਾਰਨ ਸਬਜ਼ੀਆਂ ਦੇ ਭਾਅ (rate) ਅਸਮਾਨ ਨੂੰ ਛੂਹ ਰਹੇ ਹਨ। ਸਬਜ਼ੀਆਂ ਦੀਆਂ ਦਿਨੋਂ-ਦਿਨ (day by day) ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ (budget) ਹਿਲਾ ਕੇ ਰੱਖ ਦਿੱਤਾ ਹੈ।

 

ਦੱਸ ਦੇਈਏ ਦੁਕਾਨਦਾਰਾਂ ਅਨੁਸਾਰ ਅਗਲੇ 1-2 ਮਹੀਨਿਆਂ ਤੱਕ ਭਾਅ ਹੇਠਾਂ ਆਉਣ ਦੀ ਉਮੀਦ ਨਹੀਂ ਹੈ। ਹਰੀਆਂ ਸਬਜ਼ੀਆਂ, ਰਸੋਈ ਦੀ ਸੁੰਦਰਤਾ, ਅੱਜ ਕੱਲ੍ਹ ਮੱਧ ਅਤੇ ਹੇਠਲੇ ਵਰਗ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਘਟਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਹਰ ਸਬਜ਼ੀ ਦਾ ਸਵਾਦ ਵਧਾਉਣ ਵਾਲੇ ਟਮਾਟਰ ਦਾ ਭਾਅ ਹੁਣ 60 ਤੋਂ 70 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ, ਜੋ ਆਮ ਦਿਨਾਂ ‘ਚ 20 ਤੋਂ 25 ਰੁਪਏ ਦੇ ਕਰੀਬ ਹੁੰਦਾ ਸੀ। ਇਸੇ ਤਰ੍ਹਾਂ ਆਲੂ 30 ਤੋਂ 40 ਰੁਪਏ, ਪਹਾੜੀ ਆਲੂ 70 ਤੋਂ 80 ਰੁਪਏ, ਸ਼ਿਮਲਾ ਮਿਰਚ 50 ਤੋਂ 60 ਰੁਪਏ, ਕੱਦੂ 40 ਤੋਂ 50 ਰੁਪਏ ਕਿੱਲੋ, ਗੋਭੀ 40 ਤੋਂ 45 ਰੁਪਏ, ਪਿਆਜ਼ 50 ਤੋਂ 45 ਰੁਪਏ ਕਿੱਲੋ ਵਿਕ ਰਿਹਾ ਹੈ | 60 ਰੁਪਏ, ਮਟਰ 90 ਰੁਪਏ ਅਤੇ ਸਰਦੀਆਂ ਵਿੱਚ ਸਭ ਤੋਂ ਵੱਧ ਪਸੰਦੀਦਾ ਸਾਗ ਵੀ ਇਸ ਵਾਰ 40-50 ਰੁਪਏ ਕਿਲੋ ਵਿਕ ਰਿਹਾ ਹੈ।

 

ਦੂਜੇ ਪਾਸੇ ਫਲਾਂ ਦੇ ਭਾਅ ਦੀ ਗੱਲ ਕਰੀਏ ਤਾਂ ਅਨਾਰ 120 ਤੋਂ 150 ਰੁਪਏ ਪ੍ਰਤੀ ਕਿਲੋ, ਸੇਬ 100 ਤੋਂ 150 ਰੁਪਏ ਪ੍ਰਤੀ ਕਿਲੋ, ਕੇਲਾ 70 ਤੋਂ 80 ਰੁਪਏ ਪ੍ਰਤੀ ਦਰਜਨ, ਅਮਰੂਦ 50 ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਸਬਜ਼ੀਆਂ ਅਤੇ ਫਲਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਖਾਣੇ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿਆਹਾਂ ਦਾ ਸੀਜ਼ਨ ਹੈ, ਜਿਸ ਕਾਰਨ ਸਬਜ਼ੀਆਂ ਅਤੇ ਫਲਾਂ ਦੇ ਭਾਅ ਵਧ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਮੌਸਮ ‘ਚ ਬਦਲਾਅ ਕਾਰਨ ਸਬਜ਼ੀਆਂ ਦਾ ਘੱਟ ਉਤਪਾਦਨ ਵੀ ਕੀਮਤਾਂ ‘ਚ ਵਾਧੇ ਦਾ ਕਾਰਨ ਹੋ ਸਕਦਾ ਹੈ।

 

Scroll to Top