ਸੜ੍ਹਕ ਸੁਰੱਖਿਆ ਮਾਹ ਤਹਿਤ 31 ਜਨਵਰੀ ਤੱਕ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਜਾਰੀ- ਰੀਜਨਲ ਟਰਾਂਸਪੋਰਟ ਅਫ਼ਸਰ

*ਆਰ.ਟੀ.ਓ. ਦਫ਼ਤਰ ਵੱਲੋਂ 400 ਦੇ ਕਰੀਬ ਲੋਕਾਂ ਨੂੰ ਵੰਡਿਆ ਗਿਆ ਸੜ੍ਹਕ ਸੁਰੱਖਿਆ ਜਾਗਰੂਕਤਾ ਸਾਹਿਤ*

7 ਜਨਵਰੀ 2025 : ਭਾਰਤ (bharat sarkar) ਸਰਕਾਰ ਅਤੇ ਪੰਜਾਬ ਸਰਕਾਰ (punajb sarkar) ਦੀ ਹਦਾਇਤਾਂ ਅਨੁਸਾਰ ਦੇਸ਼ ਭਰ ਵਿਚ ਸੜਕੀ ਆਵਾਜਾਈ ਨੂੰ ਸੁਰਖਿਅਤ ਅਤੇ ਸੰਚਾਰੂ ਢੰਗ ਨਾਲ ਚਲਾਉਣ ਹਿੱਤ ਪਹਿਲੀ ਜਨਵਰੀ ਤੋਂ 31 ਜਨਵਰੀ ਤੱਕ ਮਨਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਅੱਜ ਪ੍ਰਦੀਪ ਸਿੰਘ ਢਿੱਲੋ, ਰਿਜ਼ਨਲ ਟਰਾਂਸਪੋਰਟ ਅਫਸਰ, ਐਸ.ਏ.ਐਸ.ਨਗਰ ( ਮੋਹਾਲੀ ) ਵਲੋਂ ਦਫਤਰ ਵਿਚ ਕੰਮਾਂ ਲਈ ਆਏ 400 ਦੇ ਕਰੀਬ ਲੋਕਾਂ ਨੂੰ, ਜਿਨ੍ਹਾਂ ਵਿਚ ਟਰਾਂਸਪੋਰਟਰ ਵੀ ਸ਼ਾਮਿਲ ਸਨ, ਸੜ੍ਹਕ (road safety) ਸੁਰੱਖਿਆ ਸਬੰਧੀ ਜਾਗੂਰਕਤਾ ਲਿਟਰੇਚਰ ਵੰਡਿਆ ਗਿਆ ਅਤੇ ਇਨ੍ਹਾਂ ਧੁੰਦ ਦੇ ਦਿਨਾਂ ਵਿਚ ਵਾਹਨਾਂ ਨੂੰ ਸਰੁੱਖਿਆ ਢੰਗ ਨਾਲ ਚਲਾਉਣ ਅਤੇ ਸਾਵਧਾਨੀ ਵਰਤਣ ਲਈ ਅਪੀਲ ਕੀਤੀ ਗਈ।

ਇਸ ਮੌਕੇ ਤੇ ਇਸ ਦਫਤਰ ਵਿੱਚ ਤੈਨਾਤ ਏ.ਐਸ.ਆਈ. ਹਰਜਿੰਦਰ ਸਿੰਘ ਵਲੋਂ ਵੀ ਲੋਕਾਂ ਨੂੰ ਸੜਕੀ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਵਾਹਨ ਚਲਾਉਂਦੇ ਸਮੇਂ ਕਾਹਲੀ ਨਾ ਵਰਤੀ ਜਾਵੇ ਕਿਉਂਕਿ ਕਾਹਲੀ ਨਾਲੋਂ ਦੇਰ ਭਲੀ ਅਤੇ ਲੋਕਾਂ ਨੂੰ ਹੈਲਮਟ ਅਤੇ ਸੀਟ ਬੈਲਟ ਪਹਿਨਣ ਲਈ ਵੀ ਬੇਨਤੀ ਕੀਤੀ ਗਈ।

ਆਰ.ਟੀ.ਓ. ਵਲੋਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਅੰਡਰਏਜ ਡਰਾਇਵਿੰਗ (driving) ਤੋਂ ਬਚਿਆ ਜਾਵੇ। ਅੱਜ ਕੱਲ੍ਹ ਚਲਾਨਾਂ ਦੇ ਜੁਰਮਾਨੇ ਵੀ ਬਹੁਤ ਵੱਧ ਗਏ ਹਨ, ਜਿਸ ਨਾਲ ਮਾਲੀ ਨੁਕਸਾਨ ਵੀ ਹੁੰਦਾ ਹੈ ਅਤੇ ਮਾਪਿਆ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

ਇਸ ਸਮਾਗਮ ਵਿੱਚ ਕਮਲਜੀਤ ਚੋਪੜਾ, ਵਿਵੇਕ ਰਤਨ ਅਤੇ ਬਾਕੀ ਸਟਾਫ ਨੇ ਵੀ ਸ਼ਮੂਲੀਅਤ ਕੀਤੀ
ਇਹ ਕਾਰਵਾਈ ਸਾਰਾ ਮਹੀਨਾ ਜਾਰੀ ਰਹੇਗੀ ਅਤੇ ਆਰ.ਟੀ.ਓ. ਵੱਲੋਂ ਸੜ੍ਹਕ ਸੁਰੱਖਿਆ ਸਬੰਧੀ ਵੱਖ ਵੱਖ ਵਿਭਾਗਾਂ ਨੂੰ ਵੀ ਸੜ੍ਹਕ ਸੁਰੱਖਿਆ ਸਬੰਧੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਗਿਆ ਹੈ ਕਿ ਆਪਣੇ ਅਧਿਕਾਰ ਖੇਤਰ ਵਿਚ ਆਵਜਾਈ ਨੂੰ ਸੁਰੱਖਿਅਤ ਕਰਨ ਲਈ ਉਪਰਾਲੇ ਕਰਦੇ ਹੋਏ ਆਰ.ਟੀ.ਓ. ਦਫਤਰ ਨੂੰ ਈ.ਮੇਲ ਤੇ ਰਿਪੋਰਟ ਭੇਜਣ ਤਾਂ ਜੋ ਸਰਕਾਰ ਨੂੰ ਮਹੀਨੇ ਦੇ ਅੰਤ ਵਿਚ ਰਿਪੋਰਟ ਭੇਜੀ ਜਾ ਸਕੇ।

read more: SSF: ਐੱਸ.ਐੱਸ.ਐੱਫ ਦੀ ਮੁਸ਼ਤੈਦੀ ਨਾਲ ਕਈ ਲੋਕਾਂ ਨੂੰ ਮਿਲਿਆ ‘ਜੀਵਨ ਦਾਨ’

Scroll to Top