Vande Mataram

1937 ‘ਚ ਵੰਦੇ ਮਾਤਰਮ ਦੇ ਟੁਕੜੇ ਕੀਤੇ, ਜਿਸਨੇ ਦੇਸ਼ ਦੀ ਵੰਡ ਦੇ ਬੀਜ ਬੀਜੇ: PM ਮੋਦੀ

ਨਵੀਂ ਦਿੱਲੀ, 07 ਨਵੰਬਰ 2025: ਅੱਜ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਨੂੰ 150 ਸਾਲ ਪੂਰੇ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਮਾਗਮ ਮੌਕੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਇੱਕ ਇਕੱਠ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਵੰਦੇ ਮਾਤਰਮ ਇੱਕ ਮੰਤਰ, ਇੱਕ ਸੁਪਨਾ, ਇੱਕ ਸੰਕਲਪ ਅਤੇ ਇੱਕ ਊਰਜਾ ਹੈ। ਇਹ ਗੀਤ ਭਾਰਤ ਮਾਤਾ ਨੂੰ ਇੱਕ ਪ੍ਰਾਰਥਨਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਵੰਦੇ ਮਾਤਰਮ ਭਾਰਤ ਦੀ ਆਜ਼ਾਦੀ ਦਾ ਐਲਾਨ ਸੀ। ਇਹ ਹਰ ਯੁੱਗ ‘ਚ ਪ੍ਰਸੰਗਿਕ ਰਹਿੰਦਾ ਹੈ। 1937 ‘ਚ ਵੰਦੇ ਮਾਤਰਮ ਦਾ ਇੱਕ ਹਿੱਸਾ ਹਟਾ ਦਿੱਤਾ ਗਿਆ ਸੀ। ਇਸਦੇ ਟੁਕੜੇ ਕਰ ਦਿੱਤੇ ਗਏ ਸੀ। ਵੰਦੇ ਮਾਤਰਮ ਦੀ ਵੰਡ ਨੇ ਦੇਸ਼ ਦੀ ਵੰਡ ਦੇ ਬੀਜ ਬੀਜੇ। ਉਹ ਵੰਡਣ ਵਾਲੀ ਸੋਚ ਅੱਜ ਵੀ ਦੇਸ਼ ਲਈ ਇੱਕ ਚੁਣੌਤੀ ਬਣੀ ਹੋਈ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਵੰਦੇ ਮਾਤਰਮ ਦਾ ਮੂਲ ਰੂਪ ਕਹਿੰਦਾ ਹੈ ਕਿ ਭਾਰਤ ਮਾਤਾ ਸਰਸਵਤੀ, ਲਕਸ਼ਮੀ ਅਤੇ ਦੁਰਗਾ ਹੈ। ਜਦੋਂ ਦੁਸ਼ਮਣ ਨੇ ਅੱ.ਤ.ਵਾ.ਦ ਰਾਹੀਂ ਭਾਰਤ ਦੀ ਸੁਰੱਖਿਆ ਅਤੇ ਸਨਮਾਨ ‘ਤੇ ਹਮਲਾ ਕਰਨ ਦੀ ਹਿੰਮਤ ਕੀਤੀ, ਤਾਂ ਪੂਰੀ ਦੁਨੀਆ ਨੇ ਦੇਖਿਆ ਕਿ ਨਵਾਂ ਭਾਰਤ ਜਾਣਦਾ ਹੈ ਕਿ ਅੱ.ਤ.ਵਾ.ਦ ਨੂੰ ਨਸ਼ਟ ਕਰਨ ਲਈ ਦੁਰਗਾ ਕਿਵੇਂ ਬਣਨਾ ਹੈ।”

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਇੱਕ ਡਾਕ ਟਿਕਟ ਅਤੇ ਇੱਕ ਸਿੱਕਾ ਜਾਰੀ ਕੀਤਾ। ਉਨ੍ਹਾਂ ਨੇ ਇੱਕ ਸਾਲ ਚੱਲਣ ਵਾਲੇ ਯਾਦਗਾਰੀ ਸਮਾਗਮ ਦਾ ਉਦਘਾਟਨ ਕੀਤਾ ਅਤੇ ਇੱਕ ਵੈੱਬਸਾਈਟ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਵੰਦੇ ਮਾਤਰਮ ਦੇ ਸਮੂਹਿਕ ਗਾਇਨ ‘ਚ ਵੀ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਕਿਹਾ, “ਰਬਿੰਦਰਨਾਥ ਟੈਗੋਰ ਨੇ ਇੱਕ ਵਾਰ ਕਿਹਾ ਸੀ ਕਿ ਬੰਕਿਮ ਚੰਦਰ ਦਾ ‘ਆਨੰਦਮਠ’ ਸਿਰਫ਼ ਇੱਕ ਨਾਵਲ ਨਹੀਂ ਹੈ। ਇਹ ਇੱਕ ਆਜ਼ਾਦ ਭਾਰਤ ਦਾ ਸੁਪਨਾ ਹੈ। ਬੰਕਿਮ ਬਾਬੂ ਦੁਆਰਾ ਲਿਖੇ ਹਰ ਸ਼ਬਦ ਦਾ ਡੂੰਘਾ ਅਰਥ ਹੈ। ਇਹ ਗੀਤ ਗੁਲਾਮੀ ਦੇ ਯੁੱਗ ਦੌਰਾਨ ਰਚਿਆ ਗਿਆ ਸੀ, ਪਰ ਇਹ ਉਸ ਸਮੇਂ ਤੱਕ ਸੀਮਤ ਨਹੀਂ ਹੈ। ਵੰਦੇ ਮਾਤਰਮ ਹਰ ਯੁੱਗ ਵਿੱਚ ਪ੍ਰਸੰਗਿਕ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਬੰਕਿਮ ਚੰਦਰ ਨੇ 1875 ‘ਚ ਬੰਗਦਰਸ਼ਨ ‘ਚ ਵੰਦੇ ਮਾਤਰਮ ਪ੍ਰਕਾਸ਼ਿਤ ਕੀਤਾ, ਤਾਂ ਕੁਝ ਲੋਕਾਂ ਨੇ ਸੋਚਿਆ ਕਿ ਇਹ ਸਿਰਫ਼ ਇੱਕ ਗੀਤ ਹੈ। ਹਾਲਾਂਕਿ, ਹੌਲੀ-ਹੌਲੀ, ਵੰਦੇ ਮਾਤਰਮ ਭਾਰਤ ਦੇ ਆਜ਼ਾਦੀ ਸੰਗਰਾਮ ‘ਚ ਲੱਖਾਂ ਲੋਕਾਂ ਦੀ ਆਵਾਜ਼ ਬਣ ਗਿਆ। ਇੱਕ ਆਵਾਜ਼ ਜੋ ਹਰ ਭਾਰਤੀ ਦੀਆਂ ਭਾਵਨਾਵਾਂ ਨਾਲ ਗੂੰਜਦੀ ਹੈ।”

Read More: ਗਾਂਧੀ ਜਯੰਤੀ 2025: ਮਹਾਤਮਾ ਗਾਂਧੀ ਦੀ ਲੰਡਨ ਤੋਂ ਵਜੋਂ ਵਾਪਸੀ, ਜਾਣੋ ਪਰਿਵਾਰ, ਸਿੱਖਿਆ ਅਤੇ ਅੰਦੋਲਨ

Scroll to Top