Vande Bharat train

ਬਰਨਾਲਾ ਵਿਖੇ ਰੁਕੇਗੀ ਵੰਦੇ ਭਾਰਤ ਰੇਲਗੱਡੀ, MP ਮੀਤ ਹੇਅਰ ਵੱਲੋਂ ਰੇਲ ਮੰਤਰੀ ਦਾ ਧੰਨਵਾਦ

ਚੰਡੀਗੜ੍ਹ, 18 ਦਸੰਬਰ 2025: ਪੰਜਾਬ ਦੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਸ਼ੁਰੂ ਹੋਈ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਸਟਾਪੇਜ ਬਰਨਾਲਾ ਵਿਖੇ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ |

ਸੰਸਦ ਮੈਂਬਰ ਮੀਤ ਹੇਅਰ ਨੇ ਇਸ ਫੈਸਲੇ ਲਈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਬਰਨਾਲਾ ਵਾਸੀਆਂ ਦੀ ਮੰਗ ਮੰਨਦੇ ਹੋਏ ਅਤੇ ਉਨ੍ਹਾਂ ਵੱਲੋਂ ਸੰਸਦ ਦੇ ਸਰਦ ਰੁੱਤ ਤੱਕ ਦਿੱਤੇ ਸਮੇਂ ਦੌਰਾਨ ਇਹ ਫੈਸਲਾ ਲੈ ਕੇ ਚੰਗਾ ਕੰਮ ਕੀਤਾ ਹੈ।

ਸੰਸਦ ਮੈਂਬਰ ਮੀਤ ਹੇਅਰ ਨੇ ਕਿਹ ਕਿ ਜਦੋਂ ਵੰਦੇ ਭਾਰਤ ਟਰੇਨ ਸ਼ੁਰੂ ਕੀਤੀ ਤਾਂ ਬਰਨਾਲਾ ਸਟਾਪੇਜ ਨਹੀਂ ਰੱਖਿਆ ਸੀ। ਇਸ ਸਬੰਧੀ ਉਹ ਕੇਂਦਰੀ ਮੰਤਰੀ ਨੂੰ ਮਿਲੇ ਸਨ ਅਤੇ ਸੰਸਦ ਦੇ ਸਰਦ ਰੁੱਤ ਤੱਕ ਸਟਾਪੇਜ ਦੀ ਮੰਗ ਰੱਖੀ ਸੀ। ਉਹ ਸੈਸ਼ਨ ਦੌਰਾਨ ਰੋਜ਼ਾਨਾ ਕੇਂਦਰੀ ਮੰਤਰੀਆਂ ਕੋਲ ਇਸ ਸੰਬੰਧੀ ਮੰਗ ਰੱਖਦੇ ਰਹੇ ਸਨ। ਉਨ੍ਹਾਂ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਅਤੇ ਬਰਨਾਲਾ ਵਾਸੀਆਂ ਦੇ ਸੰਘਰਸ਼ ਨੂੰ ਸਿਹਰਾ ਬੰਨ੍ਹਿਆ।

ਐੱਮਪੀ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਰੇਲਵੇ ਸਟੇਸ਼ਨ ਉੱਤੇ ਇਸ ਗੱਡੀ ਦੇ ਠਹਿਰ ਨਾਲ ਆਸ-ਪਾਸ ਦੇ ਸੈਂਕੜੇ ਪਿੰਡਾਂ ਅਤੇ ਹੋਰ ਕਸਬਿਆਂ ਨੂੰ ਲਾਭ ਮਿਲੇਗਾ ਤੇ ਉਹ ਕੌਮੀ ਰਾਜਧਾਨੀ ਦਿੱਲੀ ਨਾਲ ਜੁੜਨਗੇ। ਇਸ ਦੇ ਨਾਲ ਹੀ ਬਰਨਾਲਾ ਵਾਸੀਆਂ ਦੀ ਹਾਈ ਸਪੀਡ ਟਰੇਨ ਚਲਾਉਣ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਜਿਸ ਸਬੰਧੀ ਉਹ ਪਿਛਲੇ ਡੇਢ ਸਾਲ ਤੋਂ ਨਿਰੰਤਰ ਪਾਰਲੀਮੈਂਟ ‘ਚ ਆਵਾਜ਼ ਚੁੱਕ ਰਹੇ ਸਨ।

Read More: PM ਮੋਦੀ ਨੇ ਵਾਰਾਣਸੀ ਤੋਂ 4 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

Scroll to Top