Site icon TheUnmute.com

ਨਿਊਯਾਰਕ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ

Mahatma Gandhi

ਚੰਡੀਗੜ੍ਹ 19 ਅਗਸਤ 2022: ਅਮਰੀਕਾ ਦੇ ਨਿਊਯਾਰਕ (New York) ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਹਾਤਮਾ ਗਾਂਧੀ (Mahatma Gandhi) ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ । ਇਹ ਮੂਰਤੀ ਕਵੀਂਸ ਕਾਉਂਟੀ ਦੇ ਇੱਕ ਹਿੰਦੂ ਮੰਦਰ ਦੇ ਬਾਹਰ ਸਥਾਪਤ ਕੀਤੀ ਹੋਈ ਸੀ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ 6 ਜਣਿਆਂ ਨੇ ਅੰਜਾਮ ਦਿੱਤਾ ਹੈ। ਜਿਕਰਯੋਗ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਭੰਨਤੋੜ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 3 ਅਗਸਤ ਨੂੰ ਕੁਝ ਲੋਕਾਂ ਨੇ ਇਸ ਮੂਰਤੀ ਨੂੰ ਤੋੜ ਦਿੱਤਾ ਸੀ।

ਪੁਲਿਸ ਨੇ ਦੱਸਿਆ-ਘਟਨਾ ਦੱਖਣੀ ਰਿਚਮੰਡ ਹਿੱਲ ਸਥਿਤ ਸ਼੍ਰੀ ਤੁਲਸੀ ਮੰਦਿਰ ਦੇ ਕੋਲ ਵਾਪਰੀ। ਦੁਪਹਿਰ 1:30 ਵਜੇ ਦੇ ਕਰੀਬ 6 ਅਣਪਛਾਤੇ ਵਿਅਕਤੀ ਆਏ। ਉਨ੍ਹਾਂ ਨੇ ਇੱਥੇ ਸਥਾਪਤ ਮਹਾਤਮਾ ਗਾਂਧੀ (Mahatma Gandhi) ਦੇ ਬੁੱਤ ਨੂੰ ਤੋੜ ਦਿੱਤਾ। ਅਣਪਛਾਤੇ ਵਿਅਕਤੀਆਂ ਨੇ ਮੰਦਰ ਦੇ ਬਾਹਰ ਸੜਕ ‘ਤੇ ਗ੍ਰੈਂਡਪੀ ਅਤੇ ਡੌਗ ਵੀ ਲਿਖਿਆ ਹੈ। ਇਸ ਤੋਂ ਬਾਅਦ ਸਾਰੇ ਕਾਰ ‘ਚ ਬੈਠ ਕੇ ਭੱਜ ਗਏ।

Exit mobile version