Valaramathi

ਚੰਦਰਯਾਨ-3 ਦੇ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੀ ਵਿਗਿਆਨੀ ਵਲਾਰਮਥੀ ਪੂਰੇ ਹੋ ਗਏ

ਚੰਡੀਗੜ੍ਹ, 04 ਸਤੰਬਰ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਦੇਸ਼ ਵਾਸੀਆਂ ਲਈ ਬੁਰੀ ਖ਼ਬਰ ਹੈ। ਇਸਰੋ ਦੀ ਇੱਕ ਬੀਬੀ ਵਿਗਿਆਨਕ ਨੇ ਇਸ ਦੁਨੀਆ ਨੂੰ ਅਲਵਿਦਾ ਅੱਖ ਦਿੱਤਾ । ਭਾਰਤ ਦੇ ਚੰਦਰਮਾ ਮਿਸ਼ਨ ਯਾਨੀ ਚੰਦਰਯਾਨ-3 ਦੀ ਕਾਊਂਟਡਾਊਨ ਦੀ ਆਵਾਜ਼ ਹਮੇਸ਼ਾ ਲਈ ਖਾਮੋਸ਼ ਹੋ ਗਈ। ਵਿਗਿਆਨੀ ਵਲਾਰਮਥੀ (Valaramathi) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ।

ਤਾਮਿਲਨਾਡੂ ਦੇ ਅਰਿਆਲੁਰ ਦੇ ਰਹਿਣ ਵਾਲੇ ਵਲਾਰਮਥੀ ਦਾ ਐਤਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਰਾਜਧਾਨੀ ਚੇਨਈ ਵਿੱਚ ਆਖਰੀ ਸਾਹ ਲਿਆ। ਚੰਦਰਯਾਨ-3, ਜੋ ਇਸ ਸਾਲ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਿਆ ਸੀ, ਉਸਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਲਾਂਚ ਦੀ ਕਾਊਂਟਡਾਊਨ ਨੂੰ ਵਲਾਰਮਥੀ ਨੇ ਆਵਾਜ਼ ਦਿੱਤੀ ਸੀ

ਇਸਰੋ ਦੇ ਸਾਬਕਾ ਵਿਗਿਆਨੀ ਡਾਕਟਰ ਪੀਵੀ ਵੈਂਕਟਕ੍ਰਿਸ਼ਨ ਨੇ ਵਲਾਰਮਥੀ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀਹਰੀਕੋਟਾ ਤੋਂ ਇਸਰੋ ਦੇ ਭਵਿੱਖ ਦੇ ਮਿਸ਼ਨਾਂ ਦੀ ਕਾਊਂਟਡਾਊਨ ਲਈ ਵਲਰਾਮਥੀ (Valaramathi) ਦੀ ਆਵਾਜ਼ ਹੁਣ ਨਹੀਂ ਸੁਣਾਈ ਦੇਵੇਗੀ । ਚੰਦਰਯਾਨ-3 ਉਨ੍ਹਾਂ ਦੀ ਅੰਤਿਮ ਕਾਊਂਟਡਾਊਨ ਸੀ। ਉਨ੍ਹਾਂ ਕਿਹਾ ਕਿ ਵਲਰਾਮਥੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਇਸ ਦੇ ਨਾਲ ਹੀ ਲੋਕ ਸੋਸ਼ਲ ਮੀਡੀਆ ‘ਤੇ ਵੀ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।

ਚੰਦਰਯਾਨ-3 ਦਾ ਵਿਕਰਮ ਲੈਂਡਰ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰਿਆ, ਜਿਸ ਨਾਲ ਭਾਰਤ ਦੇ ਨਾਂ ਇਕ ਵੱਡੀ ਪ੍ਰਾਪਤੀ ਹੋਈ। ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ, ਜਿਸ ਨੇ ਚੰਦ ‘ਤੇ ਆਪਣਾ ਮਿਸ਼ਨ ਸਫਲ ਕੀਤਾ। ਇਸ ਨਾਲ ਇਹ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੁਨੀਆ ਦਾ ਇਕਲੌਤਾ ਦੇਸ਼ ਬਣ ਗਿਆ। ਸ਼ਨੀਵਾਰ ਨੂੰ, ਇਸਰੋ ਨੇ 11ਵੇਂ ਦਿਨ ਪ੍ਰਗਿਆਨ ਰੋਵਰ ਨੂੰ ਅਯੋਗ ਕਰ ਦਿੱਤਾ। ਹੁਣ ਫਿਰ 14 ਦਿਨਾਂ ਬਾਅਦ ਪ੍ਰਗਿਆਨ ਆਪਣਾ ਕੰਮ ਸ਼ੁਰੂ ਕਰੇਗਾ।

Scroll to Top