ਰਾਸ਼ਟਰੀ ਬਾਲ ਪੁਰਸਕਾਰ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵੈਭਵ ਸੂਰਿਆਵੰਸ਼ੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ

ਦਿੱਲੀ, 26 ਦਸੰਬਰ 2025: ਵੀਰ ਬਾਲ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਨ੍ਹਾਂ ਬੱਚਿਆਂ ਨੂੰ 18 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣਿਆ ਗਿਆ ਸੀ। ਇਸਦੇ ਨਾਲ ਹੀ 14 ਸਾਲਾ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੂੰ ਵੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ | ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ ‘ਚ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਚੱਕ ਤਾਰਾਂਵਾਲੀ ਦਾ ਸ਼ਰਵਣ ਸਿੰਘ ਵੀ ਸ਼ਾਮਲ ਹੈ, ਜਿਸਨੇ ਆਪ੍ਰੇਸ਼ਨ ਸੰਧੂਰ ਦੌਰਾਨ ਸਰਹੱਦ ‘ਤੇ ਭਾਰਤੀ ਫੌਜ ਨੂੰ ਚਾਹ ਅਤੇ ਨਾਸ਼ਤਾ ਪਰੋਸਿਆ ਸੀ।

ਵੀਰ ਬਾਲ ਦਿਵਸ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰਾਂ ਦੀ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਅਤੇ ਫਤਿਹ ਸ਼ਹਾਦਤ ਦੇ ਸਨਮਾਨ ‘ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਸ਼ਹਾਦਤ ਦੇ ਸਨਮਾਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਵੀਰ ਬਾਲ ਦਿਵਸ 2022 ਵਿੱਚ 26 ਦਸੰਬਰ ਨੂੰ ਮਨਾਇਆ ਜਾਵੇਗਾ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ ਕਿ “ਸਾਰੇ ਬੱਚਿਆਂ ਨੇ ਆਪਣੇ ਪਰਿਵਾਰਾਂ, ਸਮਾਜ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਲਈ ਮੈਂ ਇਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈ ਦਿੰਦੀ ਹਾਂ। ਮੈਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਅਜਿਹੇ ਪ੍ਰਤਿਭਾਸ਼ਾਲੀ ਅਤੇ ਹੋਨਹਾਰ ਬੱਚਿਆਂ ਲਈ ਪੁਰਸਕਾਰ ਸਮਾਰੋਹ ਦਾ ਆਯੋਜਨ ਕਰਨ ਲਈ ਵੀ ਪ੍ਰਸ਼ੰਸਾ ਕਰਦੀ ਹਾਂ।”

ਮਹਾਰਾਸ਼ਟਰ ਦੇ 17 ਸਾਲਾ ਅਰਨਵ ਮਹਾਰਿਸ਼ੀ ਨੂੰ ਵਿਗਿਆਨ ਸ਼੍ਰੇਣੀ ‘ਚ ਪੁਰਸਕਾਰ ਮਿਲਿਆ। ਅਰਨਵ ਨੇ ਕਿਹਾ, “ਮੈਨੂੰ ਇਹ ਪੁਰਸਕਾਰ ਆਪਣੀਆਂ ਦੋ ਕਾਢਾਂ ਲਈ ਨਵੀਨਤਾ ਸ਼੍ਰੇਣੀ ‘ਚ ਮਿਲਿਆ। ਉਨ੍ਹਾਂ ‘ਚੋਂ ਇੱਕ ਏਆਈ ਸਾਫਟਵੇਅਰ ਐਪਲੀਕੇਸ਼ਨ ਹੈ, ਜਿਸਨੂੰ ਭਾਰਤ ਸਰਕਾਰ ਦੁਆਰਾ ਪੇਟੈਂਟ ਅਤੇ ਕਾਪੀਰਾਈਟ ਵੀ ਕੀਤਾ ਗਿਆ ਹੈ।”

14 ਸਾਲਾ ਵੈਭਵ ਪਹਿਲਾਂ ਹੀ ਕ੍ਰਿਕਟ ‘ਚ ਕਈ ਰਿਕਾਰਡ ਬਣਾ ਚੁੱਕਾ ਹੈ। ਵੈਭਵ ਨੇ ਅੰਡਰ-19 ਵਿਸ਼ਵ ਕੱਪ ‘ਚ ਸਭ ਤੋਂ ਵੱਧ ਛੱਕੇ ਮਾਰੇ। ਵਿਜੇ ਹਜ਼ਾਰੇ ਟੂਰਨਾਮੈਂਟ ‘ਚ ਵੈਭਵ ਲਿਸਟ ਏ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਨ੍ਹਾਂ ਨੇ ਪਾਕਿਸਤਾਨ ਦੇ ਜ਼ਹੂਰ ਇਲਾਹੀ ਦੇ 39 ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ।

ਸੂਰਿਆਵੰਸ਼ੀ ਨੇ ਯੂਏਈ ਦੇ ਖਿਲਾਫ 14 ਛੱਕੇ ਲਗਾ ਕੇ ਇੱਕ ਰਿਕਾਰਡ ਬਣਾਇਆ। ਅੰਡਰ-19 ਏਸ਼ੀਆ ਕੱਪ ‘ਚ ਉਨ੍ਹਾਂ ਨੇ 95 ਗੇਂਦਾਂ ‘ਚ 171 ਦੌੜਾਂ ਬਣਾਈਆਂ। 180 ਦੇ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ, ਵੈਭਵ ਨੇ ਇਸ ਪਾਰੀ ‘ਚ 14 ਛੱਕੇ ਅਤੇ ਨੌਂ ਚੌਕੇ ਲਗਾਏ।

Read More: ਵੈਭਵ ਸੂਰਿਆਵੰਸ਼ੀ ਨੇ ਵਿਜੇ ਹਜ਼ਾਰੇ ਟਰਾਫੀ ‘ਚ 36 ਗੇਂਦਾਂ ‘ਚ ਜੜਿਆ ਸੈਂਕੜਾ, 39 ਸਾਲ ਪੁਰਾਣਾ ਰਿਕਾਰਡ ਤੋੜਿਆ

ਵਿਦੇਸ਼

Scroll to Top