Site icon TheUnmute.com

Uzbekistan Children Death: ਕੰਪਨੀ ਨੇ ਖੰਘ ਦੀ ਦਵਾਈ ਦੇ ਨਿਰਮਾਣ ‘ਤੇ ਲਾਈ ਰੋਕ, ਕੇਂਦਰ ਸਰਕਾਰ ਵਲੋਂ ਜਾਂਚ ਸ਼ੁਰੂ

Uzbekistan Children Death

ਚੰਡੀਗੜ੍ਹ 29 ਦਸੰਬਰ 2022: ਨੋਇਡਾ ਸਥਿਤ ਫਾਰਮਾਸਿਊਟੀਕਲ ਕੰਪਨੀ ਮੇਰਿਅਨ ਬਾਇਓਟੈਕ ਨੇ ਉਜ਼ਬੇਕਿਸਤਾਨ (Uzbekistan) ‘ਚ ਕਥਿਤ ਤੌਰ ‘ਤੇ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਦੇ ਸਬੰਧ ‘ਚ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਮਾਮਲੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਕੰਪਨੀ ਦੇ ਕਾਨੂੰਨੀ ਮੁਖੀ ਹਸਨ ਨੇ ਕਿਹਾ ਕਿ ਅਸੀਂ ਹਾਦਸੇ ਵਿੱਚ ਹੋਈਆਂ ਮੌਤਾਂ ਲਈ ਦੁਖੀ ਹਾਂ। ਸਰਕਾਰ ਜਾਂਚ ਕਰ ਰਹੀ ਹੈ। ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕਰਾਂਗੇ। ਸੈਂਪਲ ਲਏ ਗਏ ਹਨ। ਫਿਲਹਾਲ ਉਸ ਉਤਪਾਦ ਦਾ ਨਿਰਮਾਣ ਰੋਕ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਉਜ਼ਬੇਕਿਸਤਾਨ (Uzbekistan) ‘ਚ ਕਥਿਤ ਤੌਰ ‘ਤੇ ਇਕ ਭਾਰਤੀ ਦਵਾਈ ਕੰਪਨੀ ਦਾ ਖੰਘ ਵਾਲੀ ਦਵਾਈ ਪੀਣ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਜ਼ਬੇਕਿਸਤਾਨ ਸਰਕਾਰ ਨੇ 18 ਬੱਚਿਆਂ ਦੀ ਮੌਤ ਲਈ ਇੱਕ ਭਾਰਤੀ ਦਵਾਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੁਆਰਾ ਤਿਆਰ ਖੰਘ ਦੇ ਸਿਰਪ ਦਾ ਸੇਵਨ ਕਰਨ ਨਾਲ 18 ਬੱਚਿਆਂ ਦੀ ਮੌਤ ਹੋ ਗਈ ਹੈ।

ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਹੈ ਕਿ ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈਕ (Marion Biotech) ਦੁਆਰਾ ਨਿਰਮਿਤ ਡੌਕ-1 ਮੈਕਸ ਸੀਰਪ ਦਾ ਸੇਵਨ ਕਰਨ ਤੋਂ ਬਾਅਦ ਬੱਚਿਆਂ ਦੀ ਮੌਤ ਹੋ ਗਈ। ਫਾਰਮਾਸਿਊਟੀਕਲ ਕੰਪਨੀ ਸਾਲ 2012 ਵਿੱਚ ਉਜ਼ਬੇਕਿਸਤਾਨ ਦੇ ਬਾਜ਼ਾਰ ਵਿੱਚ ਦਾਖਲ ਹੋਈ ਸੀ। ਸੂਤਰਾਂ ਮੁਤਾਬਕ ਇਸ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਡੌਕ-1 ਮੈਕਸ ਸੀਰਪ ਫਿਲਹਾਲ ਭਾਰਤੀ ਬਾਜ਼ਾਰ ‘ਚ ਨਹੀਂ ਵਿਕ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਉਹ ਉਜ਼ਬੇਕਿਸਤਾਨ ਵਿੱਚ ਖੰਘ ਦੀ ਦਵਾਈ ਦਾ ਸੇਵਨ ਕਰਨ ਤੋਂ ਬਾਅਦ 18 ਬੱਚਿਆਂ ਦੀ ਮੌਤ ਦੀ ਹੋਰ ਜਾਂਚ ਵਿੱਚ ਸਹਾਇਤਾ ਕਰਨ ਲਈ ਤਿਆਰ ਹੈ। WHO ਦਾ ਕਹਿਣਾ ਹੈ ਕਿ ਉਹ ਉਜ਼ਬੇਕਿਸਤਾਨ ਵਿੱਚ ਸਿਹਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।

Exit mobile version