tunnel

Uttarkashi tunnel: ਔਗਰ ਮਸ਼ੀਨ ਨਾਲ ਦੁਬਾਰਾ ਡ੍ਰਿਲਿੰਗ ਸ਼ੁਰੂ, ਅੰਤਰਰਾਸ਼ਟਰੀ ਮਾਹਰ ਵੀ ਸਾਈਟ ’ਤੇ ਮੌਜੂਦ

ਚੰਡੀਗੜ੍ਹ, 21 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸੁਰੰਗ (tunnel) ‘ਚ ਹਾਦਸੇ ‘ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ 10ਵੇਂ ਦਿਨ ਵੀ ਜਾਰੀ ਹੈ | ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਮੈਂਬਰ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਨੇ ਕਿਹਾ ਕਿ ਸੁਰੰਗ ਦੇ ਅੰਦਰ ਕਾਫ਼ੀ ਪਾਣੀ, ਆਕਸੀਜਨ ਅਤੇ ਰੌਸ਼ਨੀ ਹੈ।। ਜਿਨ੍ਹਾਂ ਰਾਜਾਂ ਤੋਂ ਕਰਮਚਾਰੀ ਆਏ ਹਨ, ਉਨ੍ਹਾਂ ਰਾਜਾਂ ਦੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਹੈ। ਉੱਥੇ ਲੱਗੇ ਚਾਰ ਇੰਚ ਪਾਈਪ ਰਾਹੀਂ ਮਜ਼ਦੂਰਾਂ ਦੇ ਪਰਿਵਾਰ ਆਪਣਿਆਂ ਨਾਲ ਗੱਲਬਾਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਇਕ ਸੁਰੰਗ ਵਿਚ ਬਚਾਅ ਕਾਰਜ ਚੱਲਦਾ ਹੈ ਤਾਂ ਇਹ ਬਹੁਤ ਹੀ ਚੁਣੌਤੀਪੂਰਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 3-4 ਅੰਤਰਰਾਸ਼ਟਰੀ ਮਾਹਰ ਵੀ ਸਾਈਟ ’ਤੇ ਆਏ ਹਨ। ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਕੋਲ ਜਿੱਥੇ ਵੀ ਮਾਹਰਾਂ ਦੀ ਜਾਣਕਾਰੀ ਹੈ, ਉਹ ਮਾਹਰ ਪਹੁੰਚ ਗਏ ਹਨ ਅਤੇ ਸਲਾਹ ਲਈ ਮੌਜੂਦ ਹਨ।

ਨਿਊਜ਼ ਏਜੰਸੀ ਐਨਆਈ ਮੁਤਾਬਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੀਵੀ ਚੈਨਲਾਂ ਨੂੰ ਉੱਤਰਕਾਸ਼ੀ ਸੁਰੰਗ ਮੁੱਦੇ ਨੂੰ ਸਨਸਨੀਖੇਜ਼ ਨਾ ਕਰਨ ਦੀ ਸਲਾਹ ਦਿੱਤੀ ਹੈ। ਸਿਲਕਿਆਰਾ ਸੁਰੰਗ ਵਿੱਚ ਔਗਰ ਮਸ਼ੀਨ ਨਾਲ ਦੁਬਾਰਾ ਡ੍ਰਿਲਿੰਗ ਸ਼ੁਰੂ ਹੋ ਗਈ ਹੈ। ਜਿਸ ਕਾਰਨ ਹੁਣ ਤੱਕ ਕਰੀਬ 34 ਮੀਟਰ ਡਰਿਲਿੰਗ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 22 ਮੀਟਰ ਤੱਕ 900 ਮਿਲੀਮੀਟਰ ਵਿਆਸ ਦੀਆਂ ਪਾਈਪਾਂ ਵਿਛਾਈਆਂ ਗਈਆਂ ਸਨ। ਇਨ੍ਹਾਂ ਦੇ ਅੰਦਰ 820 ਮਿਲੀਮੀਟਰ ਵਿਆਸ ਦੀਆਂ 12 ਮੀਟਰ ਤੱਕ ਪਾਈਪਾਂ ਵਿਛਾਈਆਂ ਗਈਆਂ ਹਨ।

ਉੱਤਰਕਾਸ਼ੀ ਜ਼ਿਲ੍ਹੇ ਦੇ ਇੰਚਾਰਜ ਤੇ ਕੈਬਨਿਟ ਮੰਤਰੀ ਪ੍ਰੇਮਚੰਦ ਅਗਰਵਾਲ ਵੀ ਅੱਜ ਸਿਲਕਿਆਰਾ ਪੁੱਜੇ। ਇਸ ਦੌਰਾਨ ਉਨ੍ਹਾਂ ਸੁਰੰਗ (tunnel) ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਕਾਮਯਾਬ ਹੋਣ ਜਾ ਰਹੇ ਹਾਂ। ਹੁਣ ਤੱਕ ਸਮੁੱਚੀ ਮੁਹਿੰਮ ਉਸਾਰੂ ਦਿਸ਼ਾ ਵੱਲ ਜਾ ਰਹੀ ਹੈ। ਵਿਰੋਧੀ ਧਿਰ ਦੇ ਦੋਸ਼ਾਂ ‘ਤੇ ਉਨ੍ਹਾਂ ਕਿਹਾ ਕਿ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਵਿਰੋਧੀ ਧਿਰ ਨੂੰ ਵੀ 41 ਮਜ਼ਦੂਰਾਂ ਦੀ ਸੁਰੱਖਿਅਤ ਨਿਕਾਸੀ ਦੀ ਕਾਮਨਾ ਕਰਨੀ ਚਾਹੀਦੀ ਹੈ। ਜੇਕਰ ਵਿਰੋਧੀ ਧਿਰ ਦਾ ਕੋਈ ਸੁਝਾਅ ਹੈ ਤਾਂ ਸਾਨੂੰ ਦੱਸੋ, ਅਸੀਂ ਉਸ ‘ਤੇ ਅਮਲ ਕਰਾਂਗੇ।

 

Scroll to Top