Uttarakhand

Uttarakhand: ਉੱਤਰਾਖੰਡ ‘ਚ ਭਾਰੀ ਮੀਂਹ ਕਾਰਨ ਕਈਂ ਸੜਕਾਂ ਬੰਦ, ਅਲਕਨੰਦਾ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ

ਚੰਡੀਗੜ੍ਹ , 06 ਜੁਲਾਈ 2024: ਉੱਤਰਾਖੰਡ (Uttarakhand) ‘ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਨਦੀਆਂ ‘ਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ | ਇਸਦੇ ਨਾਲ ਹਿਮਾਚਲ ਪ੍ਰਦੇਸ਼ ਅਤੇ ਅਸਾਮ ‘ਚ ਵੀ ਭਾਰੀਬਾਰਿਸ਼ ਹੋਈ ਹੈ | ਉੱਤਰਾਖੰਡ ‘ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਖ਼ਬਰਾਂ ਹਨ | ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਿਸਕਣ ਕਾਰਨ ਡੋਲੀਆ ਦੇਵੀ (ਫਾਟਾ) ‘ਚ ਰੁਦਰਪ੍ਰਯਾਗ ਤੋਂ ਗੌਰੀਕੁੰਡ ਤੱਕ ਅਤੇ ਰਿਸ਼ੀਕੇਸ਼ ਤੋਂ ਬਦਰੀਨਾਥ ਤੱਕ ਕੌਮੀ ਰਾਜਮਾਰਗ 107 ਅਤੇ 58 ਨੂੰ ਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਮੀਂਹ ਕਾਰਨ ਨੈਸ਼ਨਲ ਹਾਈਵੇ ਸਮੇਤ 90 ਤੋਂ ਵੱਧ ਸੜਕਾਂ ਬੰਦ ਹਨ | ਉੱਤਰਾਖੰਡ ਦੇ ਗਲਨਾਉ ਕੋਲ ਜ਼ਮੀਨ ਖਿਸਕਣ ਕਾਰਨ ਵਾਪਰੇ ਹਾਦਸੇ ‘ਸੀ 2 ਜਣਿਆਂ ਦੀ ਮੌਤ ਹੋ ਗਈ ਹੈ | ਭਾਰੀ ਮੀਂਹ ਕਾਰਨ ਅਲਕਨੰਦਾ ਨਦੀ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।

ਜ਼ਮੀਨ ਖਿਸ਼ਕਣ ਕਾਰਨ ਕਈ ਸੜਕਾਂ ਅਤੇ ਥਾਵਾਂ ’ਤੇ ਮਲਬਾ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ‘ਚ ਵਿਘਨ ਪੈ ਰਿਹਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ‘ਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ 6 ਤੋਂ 7 ਜੁਲਾਈ ਦੌਰਾਨ ਉੱਤਰਾਖੰਡ ਦੀਆਂ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

ਉੱਤਰਾਖੰਡ (Uttarakhand) ਦੇ ਨਾਲ-ਨਾਲ ਦੇਸ਼ ਦੇ ਦੂਜੇ ਸੂਬਿਆਂ ‘ਚ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ | ਭਾਰਤ ਦੇ ਮੌਸਮ ਵਿਭਾਗ ਨੇ ਪੰਜਾਬ, ਉੱਤਰਾਖੰਡ, ਮਣੀਪੁਰ, ਮੇਘਾਲਿਆ, ਅਸਮ, ਮਹਾਰਾਸ਼ਟਰ, ਗੋਆ, ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਸਿੱਕਮ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਉੜੀਸਾ, ਕਰਨਾਟਕ, ਹਿਮਾਚਲ ਪ੍ਰਦੇਸ਼, ਲਈ ਸ਼ਨੀਵਾਰ (6 ਜੁਲਾਈ) ਦੀ ਚਿਤਾਵਨੀ ਜਾਰੀ ਕੀਤੀ ਹੈ। ਹਰਿਆਣਾ, ਦਿੱਲੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਝਾਰਖੰਡ, ਰਾਜਸਥਾਨ, ਕੇਰਲ, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

 

Scroll to Top