June 30, 2024 8:52 am
Pushkar Dhami

ਉੱਤਰਾਖੰਡ ਦੇ CM ਪੁਸ਼ਕਰ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਭਾਜਪਾ ਲਈ ਕਰਨਗੇ ਚੋਣ ਪ੍ਰਚਾਰ

ਚੰਡੀਗੜ੍ਹ, 29 ਮਈ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਸਿਆਸੀ ਪਾਰਟੀਆਂ ਨੇ ਪੂਰੀ ਤਾਕਤ ਲਗਾ ਰਹੀ ਹੈ | ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ (CM Pushkar Dhami) ਅੱਜ ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਪਹੁੰਚ ਕੇ ਪੁਸ਼ਕਰ ਸਿੰਘ ਧਾਮੀ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਪੁਸ਼ਕਰ ਧਾਮੀ ਨੇ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਿਆ।

ਮਿਲੀ ਜਾਣਕਾਰੀ ਮੁਤਾਬਕ ਹੁਣ ਪੁਸ਼ਕਰ ਧਾਮੀ (CM Pushkar Dhami) ਭਾਜਪਾ ਦਫ਼ਤਰ ਜਾਣਗੇ। ਜਿੱਥੇ ਉਹ ਵਰਕਰਾਂ ਨਾਲ ਬੈਠਕ ਕਰਨਗੇ | ਅੱਜ ਸੀ. ਐੱਮ ਪੁਸ਼ਕਰ ਧਾਮੀ ਵੀ ਰਾਮ ਤੀਰਥ ਰੋਡ ‘ਤੇ ਜਨ ਸਭਾ ਕਰਨ ਜਾ ਰਹੇ ਹਨ। ਜਿੱਥੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਹੋਣਗੇ। ਇਸ ਦੌਰਾਨ ਪੁਸ਼ਕਰ ਧਾਮੀ ਭਾਜਪਾ ਦੀਆਂ ਨੀਤੀਆਂ ‘ਤੇ ਚਰਚਾ ਕਰਨਗੇ ਅਤੇ ਵੋਟਰਾਂ ਨੂੰ ਭਾਜਪਾ ਦੇ ਹੱਕ ‘ਚ ਵੋਟ ਮੰਗਣਗੇ |