Uttarakhand Avalanche

Uttarakhand Avalanche News: ਰੈਸਕਿਊ ਆਪ੍ਰੇਸ਼ਨ ਰਾਹੀਂ 50 ਨੂੰ ਕਾਮਿਆਂ ਨੂੰ ਕੱਢਿਆ ਸੁਰੱਖਿਅਤ, 4 ਜਣਿਆਂ ਦੀ ਮੌ.ਤ

ਚੰਡੀਗੜ੍ਹ, 01 ਮਾਰਚ 2025: Uttarakhand Avalanche Update: ਬੀਤੇ ਸ਼ੁੱਕਰਵਾਰ ਨੂੰ ਭਾਰਤ-ਚੀਨ ਸਰਹੱਦ ‘ਤੇ ਸਥਿਤ ਸਰਹੱਦੀ ਉਤਰਾਖੰਡ ਦੇ ਜ਼ਿਲ੍ਹੇ ਚਮੋਲੀ ਦੇ ਮਾਣਾ (Mana) ਨੇੜੇ ਇੱਕ ਬਰਫ਼ ਦੇ ਤੋਦੇ ਡਿੱਗਣ ਕਾਰਨ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਰਾਹਤ ਕਾਰਜ ਸਵੇਰ ਤੋਂ ਹੀ ਜਾਰੀ ਹੈ। ਹੁਣ ਤੱਕ, ਕੁੱਲ 55 ਫਸੇ ਹੋਏ ਬੀਆਰਓ ਕਰਮਚਾਰੀਆਂ ‘ਚੋਂ 50 ਨੂੰ ਬਚਾ ਲਿਆ ਗਿਆ ਹੈ।

ਉਤਰਾਖੰਡ ਦੇ ਚਮੋਲੀ ‘ਚ ਇਸ ਘਟਨਾ ਦੌਰਾਨ ਹੁਣ ਤੱਕ 4 ਜਣਿਆਂ ਦੀ ਮੌਤ ਹੋ ਚੁੱਕੀ ਹੈ। ਹਾਦਸੇ ਦੇ ਦੂਜੇ ਦਿਨ ਸ਼ਨੀਵਾਰ ਨੂੰ 17 ਮਜ਼ਦੂਰਾਂ ਨੂੰ ਬਚਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 33 ਜਣਿਆਂ ਨੂੰ ਬਚਾਇਆ ਗਿਆ ਸੀ। ਇਨ੍ਹਾਂ ‘ਚੋਂ ਚਾਰ ਗੰਭੀਰ ਜ਼ਖਮੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 5 ਕਾਮੇ ਅਜੇ ਵੀ ਲਾਪਤਾ ਹਨ।

ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਚਮੋਲੀ ‘ਚ ਬਰਫ਼ ਖਿਸਕਣ ਦਾ ਖ਼ਤਰਾ ਬਣਿਆ ਹੋਇਆ ਹੈ। ਇਹ ਹਾਦਸਾ 28 ਫਰਵਰੀ ਨੂੰ ਸਵੇਰੇ 7:15 ਵਜੇ ਚਮੋਲੀ ਦੇ ਮਾਣਾ (Mana) ਪਿੰਡ ਨੇੜੇ ਵਾਪਰਿਆ। ਜਦੋਂ ਬਰਫ਼ ਦਾ ਪਹਾੜ ਖਿਸਕ (Uttarakhand Avalanche) ਗਿਆ ਤਾਂ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਦੇ 55 ਵਰਕਰ ਮੌਲੀ-ਬਦਰੀਨਾਥ ਹਾਈਵੇਅ ‘ਤੇ ਇੱਕ ਕੰਟੇਨਰ ਹਾਊਸ ‘ਚ ਸੁੱਤੇ ਪਏ ਸਨ। ਸਾਰੇ ਕਾਮੇ ਇਸ ਘਟਨਾ ਦਾ ਸ਼ਿਕਾਰ ਹੋ ਗਏ।

ਭਾਰਤੀ ਫੌਜ ਦੇ 4 ਹੈਲੀਕਾਪਟਰਾਂ ਤੋਂ ਇਲਾਵਾ, ਆਈਟੀਬੀਪੀ, ਬੀਆਰਓ, ਐਸਡੀਆਰਐਫ ਅਤੇ ਐਨਡੀਆਰਐਫ ਦੇ 200 ਤੋਂ ਵੱਧ ਜਵਾਨ ਬਚਾਅ ਕਾਰਜ ‘ਚ ਲੱਗੇ ਹੋਏ ਹਨ।

Uttarakhand Avalanche

Read More: Chamoli Avalanche: ਮਜ਼ਦੂਰਾਂ ਦੇ ਕੰਟੇਨਰ ‘ਤੇ ਡਿੱਗਿਆ ਬਰਫ਼ ਦਾ ਤੋਦਾ, ਕਈਂ ਮਜ਼ਦੂਰ ਫਸੇ

Scroll to Top