July 1, 2024 12:13 am
Uttar Pradesh

ਉੱਤਰ ਪ੍ਰਦੇਸ਼: ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਛੱਪੜ ‘ਚ ਡਿੱਗੀ, ਬੱਚਿਆਂ ਸਣੇ 15 ਜਣਿਆਂ ਦੀ ਮੌਤ

ਚੰਡੀਗੜ੍ਹ, 24 ਫਰਵਰੀ 2024: ਉੱਤਰ ਪ੍ਰਦੇਸ਼ (Uttar Pradesh) ਦੇ ਕਾਸਗੰਜ (Kasganj) ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ 15 ਜਣਿਆਂ ਦੀ ਮੌਤ ਹੋ ਗਈ ਹੈ। ਪਿੰਡ ਵਾਸੀ ਅਤੇ ਪੁਲਿਸ ਮੁਲਾਜ਼ਮ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ।ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 10 ਵਜੇ ਕਾਸਗੰਜ ਦੇ ਪਟਿਆਲੀ ਦਰਿਆਵਗੰਜ ਰੋਡ ‘ਤੇ ਇਕ ਸ਼ਰਧਾਲੂਆਂ ਨਾਲ ਭਰੀ ਬੇਕਾਬੂ ਟਰੈਕਟਰ ਟਰਾਲੀ ਛੱਪੜ ‘ਚ ਡਿੱਗ ਗਈ। ਟਰਾਲੀ ਵਿੱਚ ਸਵਾਰ ਸੱਤ ਬੱਚਿਆਂ ਅਤੇ ਅੱਠ ਬੀਬੀਆਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਹਫੜਾ-ਦਫੜੀ ਮਚ ਗਈ।

ਛੱਪੜ ਵਿੱਚੋਂ ਬਚਾਏ ਗਏ ਸ਼ਰਧਾਲੂਆਂ ਨੂੰ ਸਿਹਤ ਕੇਂਦਰ ਪਟਿਆਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਸ਼ਰਧਾਲੂ ਏਟਾ ਜ਼ਿਲ੍ਹੇ ਦੇ ਕਾਹਾ ਪਿੰਡ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਸੀਐਮਓ ਰਾਜੀਵ ਅਗਰਵਾਲ ਨੇ ਦੱਸਿਆ ਕਿ ਹਾਦਸੇ ਵਿੱਚ 15 ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਸੱਤ ਮਾਸੂਮ ਬੱਚੇ ਸ਼ਾਮਲ ਹਨ, ਜਦੋਂ ਕਿ ਅੱਠ ਬੀਬੀਆਂ ਸ਼ਾਮਲ ਹਨ।