Site icon TheUnmute.com

ਉੱਤਰ ਪ੍ਰਦੇਸ਼: ਕਾਸਗੰਜ ਹਾਦਸੇ ‘ਚ ਹੁਣ ਤੱਕ 24 ਜਣਿਆਂ ਦੀ ਮੌਤ, ਛੇ ਮਹੀਨੇ ਦਾ ਬੱਚਾ ਲਾਪਤਾ

Kasganj accident

ਚੰਡੀਗੜ੍ਹ, 24 ਫਰਵਰੀ 2024: ਉੱਤਰ ਪ੍ਰਦੇਸ਼ ਦੇ ਕਾਸਗੰਜ (Kasganj accident) ਜ਼ਿਲ੍ਹੇ ਦੇ ਛੱਪੜ ਵਿੱਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ ਟਰਾਲੀ ਵਿੱਚ ਏਟਾ ਜ਼ਿਲ੍ਹੇ ਦੇ ਨਗਲਾ ਕਾਸਾ ਦੇ ਬੀਬੀਆਂ ਅਤੇ ਬੱਚਿਆਂ ਸਮੇਤ 52 ਜਣੇ ਸਵਾਰ ਸਨ। ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰ ਛੇ ਮਹੀਨੇ ਦਾ ਬੱਚਾ ਅਜੇ ਵੀ ਲਾਪਤਾ ਹੈ। ਉਸ ਦੀ ਭਾਲ ਲਈ ਛੱਪੜ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈ।

ਇਸ ਹਾਦਸੇ (Kasganj accident) ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ। ਪਟਿਆਲੀ-ਦਰਿਆਵਗੰਜ ਰੋਡ ‘ਤੇ ਪਿੰਡ ਕਕਰਾਲਾ ਦੇ ਛੱਪੜ ‘ਚ ਟਰੈਕਟਰ ਟਰਾਲੀ ਦੀ ਲਪੇਟ ‘ਚ ਆਉਣ ਕਾਰਨ 6 ਮਹੀਨੇ ਦਾ ਬੱਚਾ ਅਜੇ ਵੀ ਲਾਪਤਾ ਹੈ, ਜਿਸ ਦੇ ਪਰਿਵਾਰਕ ਮੈਂਬਰ ਸਿਰ ਮੁੰਨਵਾਉਣ ਲਈ ਗੰਗਾ ‘ਚ ਇਸ਼ਨਾਨ ਕਰਨ ਕਾਦਰਗੰਜ ਗੰਗਾਘਾਟ ਜਾ ਰਹੇ ਸਨ।

Exit mobile version