ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ

Result

ਚੰਡੀਗੜ੍ਹ, 30 ਅਪ੍ਰੈਲ 2024: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਮੰਗਲਵਾਰ ਨੂੰ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ (Result) ਐਲਾਨ ਦਿੱਤੇ। 12ਵੀਂ ਜਮਾਤ ਵਿੱਚੋਂ ਏਕਮ ਪ੍ਰੀਤ ਸਿੰਘ ਨੇ 500/500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਪਹਿਲੇ ਤਿੰਨ ਸਥਾਨਾਂ ‘ਤੇ ਮੁੰਡਿਆਂ ਨੇ ਬਾਜ਼ੀ ਮਾਰੀ ਹੈ । ਜੋ ਕਾਮਰਸ ਗਰੁੱਪ ਨਾਲ ਸਬੰਧਤ ਹੈ। ਇਸਦੇ ਨਾਲ ਹੀ ਅੱਠਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ‘ਚੋਂ ਪਹਿਲੇ 3 ਸਥਾਨਾਂ ‘ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ |

ਇਸਦੇ ਨਾਲ ਹੀ 8ਵੀਂ ਜਮਾਤ ਵਿਚ 29,1917 ਕੁੱਲ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 286987 ਵਿਦਿਆਰਥੀ ਪਾਸ ਹੋਏ। ਨਤੀਜਾ (Result) 98.31% ਰਿਹਾ, ਜਿਸ ਵਿਚ ਕੁੜੀਆਂ 138958 ਨੇ ਪੇਪਰ ਦਿੱਤਾ ਸੀ ਅਤੇ ਪਾਸ 137330 ਪਾਸ ਹੋਈਆਂ, ਮੁੰਡਿਆਂ 152943 ਨੇ ਪੇਪਰ ਦਿੱਤੇ ਜਿਨ੍ਹਾਂ ‘ਚ 149642 ਪਾਸ ਹੋਏ।12 ਜਮਾਤ ਵਿਚ ਕੁੱਲ 284452 ਵਿਦਿਆਰਥੀ, ਜਿਸ ਵਿਚ ਮੁੰਡਿਆਂ 153424 ਨੇ ਪ੍ਰੀਖਿਆ ਦਿੱਤੀ, ਪਾਸ 139210 ਹੋਏ, ਕੁੜੀਆਂ ਨੇ 131025 ਪ੍ਰੀਖਿਆ ਦਿੱਤੀ, ਪਾਸ 125449 ਹੋਈਆਂ। 12ਵੀਂ ਵਿਚ ਮੁੰਡਿਆਂ ਨੇ ਮਾਰੀ ਬਾਜ਼ੀ ਹੈ । ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।