CM Yogi

ਉੱਤਰ ਪ੍ਰਦੇਸ਼ ਸਰਕਾਰ ਕਾਨੂੰਨ-ਵਿਵਸਥਾ ‘ਚ ਕੋਈ ਢਿੱਲ ਨਹੀਂ ਵਰਤੇਗੀ: CM ਯੋਗੀ

ਉੱਤਰ ਪ੍ਰਦੇਸ਼, 08 ਜੁਲਾਈ 2025: ਛਾਂਗੂਰ ਦੇ ਘਰ ‘ਤੇ ਬੁਲਡੋਜ਼ਰ ਕਾਰਵਾਈ ‘ਤੇ, ਸੀਐਮ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ‘ਸਾਡੀ ਸਰਕਾਰ ਭੈਣਾਂ-ਧੀਆਂ ਦੀ ਇੱਜ਼ਤ ਅਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜਲਾਲੂਦੀਨ ਦੀਆਂ ਗਤੀਵਿਧੀਆਂ ਨਾ ਸਿਰਫ਼ ਸਮਾਜ-ਵਿਰੋਧੀ ਹਨ, ਸਗੋਂ ਰਾਸ਼ਟਰ-ਵਿਰੋਧੀ ਵੀ ਹਨ। ਉੱਤਰ ਪ੍ਰਦੇਸ਼ ਸਰਕਾਰ ਕਾਨੂੰਨ-ਵਿਵਸਥਾ ਪ੍ਰਤੀ ਕੋਈ ਢਿੱਲ ਨਹੀਂ ਵਰਤੇਗੀ। ਮੁਲਜਮ ਅਤੇ ਉਸਦੇ ਗਿਰੋਹ ਨਾਲ ਜੁੜੇ ਸਾਰੇ ਅਪਰਾਧੀਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਜਾਣਗੀਆਂ। ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ’।

ਮੁੱਖ ਮੰਤਰੀ ਨੇ ਐਕਸ ‘ਤੇ ਪੋਸਟ ਕਰਦੇ ਹੋਏ ਅੱਗੇ ਲਿਖਿਆ ਕਿ ‘ਸੂਬੇ ‘ਚ ਉਨ੍ਹਾਂ ਲੋਕਾਂ ਲਈ ਕੋਈ ਥਾਂ ਨਹੀਂ ਹੈ ਜੋ ਸ਼ਾਂਤੀ, ਸਦਭਾਵਨਾ ਅਤੇ ਔਰਤਾਂ ਦੀ ਸੁਰੱਖਿਆ ਨੂੰ ਭੰਗ ਕਰਦੇ ਹਨ। ਉਨ੍ਹਾਂ ਨੂੰ ਕਾਨੂੰਨ ਅਨੁਸਾਰ ਅਜਿਹੀ ਸਜ਼ਾ ਦਿੱਤੀ ਜਾਵੇਗੀ ਜੋ ਸਮਾਜ ਲਈ ਇੱਕ ਮਿਸਾਲ ਕਾਇਮ ਕਰੇ।’

ਮੰਗਲਵਾਰ ਨੂੰ ਯੂਪੀ ਦੇ ਬਲਰਾਮਪੁਰ ‘ਚ ਧਰਮ ਪਰਿਵਰਤਨ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮੁੱਖ ਮੁਲਜ਼ਮ ਜਮਾਲੂਦੀਨ ਉਰਫ਼ ਛਾਂਗੂਰ ਦੀ ਆਲੀਸ਼ਾਨ ਹਵੇਲੀ ‘ਤੇ ਬੁਲਡੋਜ਼ਰ ਕਾਰਵਾਈ ਕੀਤੀ ਹੈ । ਸਵੇਰੇ 10.30 ਵਜੇ, ਪ੍ਰਸ਼ਾਸਨਿਕ ਟੀਮ ਨੇ ਇਸਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਇਸ ਤੋਂ ਪਹਿਲਾਂ ਸਵੇਰੇ 9 ਵਜੇ, ਵੱਡੀ ਗਿਣਤੀ ‘ਚ ਪੁਲਿਸ ਫੋਰਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਛਾਂਗੂਰ ਦੇ ਘਰ ਪਹੁੰਚੇ। ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਸਵੇਰੇ 10 ਵਜੇ ਦੇ ਕਰੀਬ ਦੋ ਬੁਲਡੋਜ਼ਰ ਬੁਲਾਏ ਗਏ। ਪਰ, ਘਰ ਦਾ ਗੇਟ ਨਹੀਂ ਖੁੱਲ੍ਹਿਆ। ਪੁਲਿਸ ਨੇ ਗੇਟ ਕੱਟਣ ਲਈ ਗੈਸ ਕਟਰ ਮੰਗਵਾਇਆ। ਇਸ ਤੋਂ ਬਾਅਦ, ਟੀਮ ਅਤੇ ਬੁਲਡੋਜ਼ਰ ਗੇਟ ਦਾ ਤਾਲਾ ਕੱਟ ਕੇ ਘਰ ‘ਚ ਦਾਖਲ ਹੋਏ।

ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਲਗਭਗ 6:30 ਵਜੇ, ਪ੍ਰਸ਼ਾਸਨ ਦੀ ਟੀਮ ਪੁਲਿਸ ਫੋਰਸ ਨਾਲ ਛਾਂਗੂਰ ਦੇ ਮਹਿਲ ਪਹੁੰਚੀ ਅਤੇ ਗੇਟ ‘ਤੇ ਬੇਦਖਲੀ ਦਾ ਨੋਟਿਸ ਚਿਪਕਾਇਆ। ਇੰਸਪੈਕਟਰ-ਇੰਚਾਰਜ ਅਵਧੇਸ਼ ਰਾਜ ਸਿੰਘ ਨੇ ਕਿਹਾ ਕਿ ਬੇਦਖਲੀ ਨੋਟਿਸ ਤੋਂ ਬਾਅਦ, ਮਾਧਪੁਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਤਹਿਸੀਲਦਾਰ ਨੇ ਕਿਹਾ ਕਿ ਜੇਕਰ ਸੱਤ ਦਿਨਾਂ ਦੇ ਅੰਦਰ-ਅੰਦਰ ਕਬਜ਼ਾ ਨਹੀਂ ਹਟਾਇਆ ਜਾਂਦਾ ਹੈ, ਤਾਂ ਪ੍ਰਸ਼ਾਸਨ ਆਪਣੇ ਪੱਧਰ ‘ਤੇ ਕਬਜ਼ਾ ਢਾਹ ਦੇਵੇਗਾ।

ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ, ਛਾਂਗੂਰ ਦੀ ਆਲੀਸ਼ਾਨ ਹਵੇਲੀ ‘ਚ ਰਹਿਣ ਵਾਲੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਛਾਂਗੂਰ ਦੀ ਨੂੰਹ ਸਬੀਰਾ ਪਹਿਲੀ ਵਾਰ ਬਾਹਰ ਆਈ ਅਤੇ ਪ੍ਰਸ਼ਾਸਨ ‘ਤੇ ਦੋਸ਼ ਲਗਾਇਆ ਕਿ ਬੱਚੇ ਪੁਲਿਸ ਕਾਰਵਾਈ ਤੋਂ ਡਰੇ ਹਨ। ਉਕਤ ਮਾਮਲੇ ‘ਚ ਇੰਚਾਰਜ ਇੰਸਪੈਕਟਰ ਨੇ ਕਿਹਾ ਕਿ ਇਹ ਦੋਸ਼ ਮਨਘੜਤ ਹੈ। ਏਟੀਐਸ ਚਾਂਗੂਰ ਬਾਬਾ ਦੀ ਕਰੀਬੀ ਸਹਿਯੋਗੀ ਨੀਤੂ ਨਵੀਨ ਰੋਹੜਾ ਦੇ ਯੂਏਈ (ਸੰਯੁਕਤ ਅਰਬ ਅਮੀਰਾਤ) ਨੈੱਟਵਰਕ ਦੀ ਜਾਂਚ ਕਰ ਰਹੀ ਹੈ।

Read More: ਯੂਪੀ ‘ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮਾਸਟਰਮਾਈਂਡ ਜਮਾਲੂਦੀਨ ਉਰਫ਼ ਚਾਂਗੂਰ ਦੀ ਆਲੀਸ਼ਾਨ ਹਵੇਲੀ ‘ਤੇ ਚੱਲਿਆ ਬੁਲਡੋਜ਼ਰ

Scroll to Top