ਚੰਡੀਗੜ੍ਹ, 09 ਅਪ੍ਰੈਲ 2025: ਆਈਪੀਐਲ 2025 ਦੇ 22ਵੇਂ ਮੈਚ ‘ਚ ਪੰਜਾਬ ਕਿੰਗਜ਼ (PBKS) ਨੇ ਚੇਨਈ ਸੁਪਰ ਕਿੰਗਜ਼ (CSK) ਨੂੰ 18 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ‘ਚ ਐਮਐਸ ਧੋਨੀ (MS Dhoni) ਨੇ 12 ਗੇਂਦਾਂ ‘ਤੇ 27 ਦੌੜਾਂ ਬਣਾਈਆਂ।
ਇਸ ਦੌਰਾਨ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਨੇ ਮਹਿੰਦਰ ਸਿੰਘ ਧੋਨੀ ਦੇ ਸਮਰਥਨ ‘ਚ ਨਿੱਤਰੇ ਹਨ ਅਤੇ ਕਿਹਾ ਹੈ ਕਿ ਧੋਨੀ ਚੇਨਈ ਸੁਪਰ ਕਿੰਗਜ਼ (CSK) ਲਈ ਪਰੇਸ਼ਾਨੀ ਦਾ ਕਾਰਨ ਨਹੀਂ ਹੈ। ਇਸ ਸੀਜ਼ਨ ‘ਚ ਸੀਐਸਕੇ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ ਅਤੇ ਉਹ ਲਗਾਤਾਰ ਚਾਰ ਮੈਚ ਹਾਰ ਚੁੱਕਾ ਹੈ। ਸੀਐਸਕੇ ਦੀ ਆਪਣੀ ਸ਼ੈਲੀ ਕਾਰਨ ਆਲੋਚਨਾ ਹੋ ਰਹੀ ਹੈ। ਧੋਨੀ ਇਸ ਸੀਜ਼ਨ ‘ਚ ਜ਼ਿਆਦਾਤਰ ਸਮਾਂ ਬਹੁਤ ਹੇਠਲੇ ਕ੍ਰਮ ‘ਚ ਬੱਲੇਬਾਜ਼ੀ ਕਰਦੇ ਰਹੇ ਹਨ।
ਐਮਐਸ ਧੋਨੀ ਦੇ ਪੰਜਾਬ ਕਿੰਗਜ਼ ਵਿਰੁੱਧ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਦੇ ਬਾਵਜੂਦ, ਸੀਐਸਕੇ ਟੀਚਾ ਪ੍ਰਾਪਤ ਨਹੀਂ ਕਰ ਸਕਿਆ ਅਤੇ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਸੁਪਰ ਕਿੰਗਜ਼ (CSK) ਨੇ ਇਸ ਸੀਜ਼ਨ ‘ਚ ਹੁਣ ਤੱਕ ਪੰਜ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਸਿਰਫ਼ ਇੱਕ ਮੈਚ ਜਿੱਤਿਆ ਹੈ ਅਤੇ ਚਾਰ ਹਾਰੇ ਹਨ।
ਉਥੱਪਾ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਧੋਨੀ (MS Dhoni) ‘ਚ ਕਦੇ ਵੀ ਇਰਾਦੇ ਦੀ ਕਮੀ ਰਹੀ। ਮੇਰਾ ਮੰਨਣਾ ਹੈ ਕਿ ਉਸਨੇ ਦੂਜਿਆਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਪੱਸ਼ਟ ਸਮਝ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ‘ਚ ਕੀ ਉਮੀਦ ਕਰਨੀ ਹੈ ਕਿਉਂਕਿ ਸੀਐਸਕੇ ਇੱਕ ਚੈਂਪੀਅਨਸ਼ਿਪ ਦੇ ਦਾਅਵੇਦਾਰ ਵਜੋਂ ਮੁੜ ਸਥਾਪਿਤ ਹੋ ਰਿਹਾ ਹੈ। ਟੀਮ ‘ਚ ਇੱਕ ਬਦਲਾਅ ਹੋ ਰਿਹਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਧੋਨੀ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਉਹ ਥੋੜ੍ਹਾ ਉੱਪਰ ਕ੍ਰਮ ‘ਚ ਆਵੇ। ਮੈਨੂੰ ਨਹੀਂ ਲੱਗਦਾ ਕਿ ਉਹ ਕਿਸੇ ਕਿਸਮ ਦੀ ਪਰੇਸ਼ਾਨੀ ਹਨ।
ਜਿਕਰਯੋਗ ਹੈ ਕਿ ਐੱਮ.ਐੱਸ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਤੋਂ ਹੀ ਸੀਐਸਕੇ ਨਾਲ ਜੁੜੇ ਹੋਏ ਹਨ। ਸੀਐਸਕੇ ਨੇ ਆਈਪੀਐਲ 2025 ਲਈ ਮੈਗਾ ਨਿਲਾਮੀ ਤੋਂ ਪਹਿਲਾਂ ਧੋਨੀ ਨੂੰ 4 ਕਰੋੜ ਰੁਪਏ ‘ਚ ਰਿਟੇਨ ਕੀਤਾ ਸੀ।
Read More: PBKS ਬਨਾਮ CSK: ਪ੍ਰਿਯਾਂਸ਼ ਆਰੀਆ IPL ‘ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਦੂਜਾ ਭਾਰਤੀ ਖਿਡਾਰੀ