16 ਨਵੰਬਰ 2024: ਮਹਾਰਾਣੀ ਲਕਸ਼ਮੀ ਬਾਈ ਮੈਡੀਕਲ(maharani Laxmi Bai medical) ਕਾਲਜ ਦੇ ਸਪੈਸ਼ਲ ਨਿਊਬੋਰਨ ਕੇਅਰ ਯੂਨਿਟ (SNCU) ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ।ਦੱਸ ਦੇਈਏ ਕਿ ਅੱਗ ਐਨੀ ਜ਼ਿਆਦਾ ਭਿਆਨਕ ਸੀ ਕਿ ਕੀ ਅੱਗ ਦੇ ਵਿੱਚ ਝੁਲਸਣ ਅਤੇ ਦਮ ਘੁੱਟਣ ਨਾਲ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।
ਉੱਥੇ ਹੀ ਜਦ ਡਿਵੀਜ਼ਨਲ ਕਮਿਸ਼ਨਰ ਬਿਮਲ ਕੁਮਾਰ ਦੂਬੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਸ ਵਾਰਡ ਵਿੱਚ ਅੱਗ ਲੱਗੀ, ਉਸ ਵਿੱਚ 55 ਨਵਜੰਮੇ ਬੱਚੇ ਦਾਖ਼ਲ ਸਨ। 45 ਨਵਜੰਮੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।