Zakir Hussain

Zakir Hussain Death: ਉਸਤਾਦ ਜ਼ਾਕਿਰ ਹੁਸੈਨ ਨੇ 11 ਸਾਲ ਦੀ ਉਮਰ ‘ਚ ਕੀਤਾ ਸੀ ਪਹਿਲਾ ਕਨਸਰਟ

ਚੰਡੀਗੜ੍ਹ, 16 ਦਸੰਬਰ 2024: Zakir Hussain Death News: ਤਬਲੇ ਦੀ ਧੁਨ ਦੀ ਸੰਗੀਤ ਦੀ ਦੁਨੀਆ ‘ਚ ਇੱਕ ਵਿਲੱਖਣ ਪਛਾਣ ਰੱਖਣ ਵਾਲੇ ਉਸਤਾਦ ਜ਼ਾਕਿਰ ਹੁਸੈਨ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ | ਉਸਤਾਦ ਜ਼ਾਕਿਰ ਹੁਸੈਨ ਦਾ 73 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ;ਚ ਆਖਰੀ ਸਾਹ ਲਏ । ਮਸ਼ਹੂਰ ਤਬਲਾ ਵਾਦਕ ਦੇ ਪਰਿਵਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਪਰਿਵਾਰ ਨੇ ਇਕ ਬਿਆਨ ‘ਚ ਕਿਹਾ ਕਿ ਜ਼ਾਕਿਰ ਹੁਸੈਨ (Zakir Hussain) ਦੀ ਮੌਤ ਫੇਫੜਿਆਂ ਨਾਲ ਸਬੰਧਤ ‘ਇਡੀਓਪੈਥਿਕ ਪਲਮੋਨਰੀ ਫਾਈਬਰੋਸਿਸ’ ਦੀਆਂ ਜਟਿਲਤਾਵਾਂ ਕਾਰਨ ਹੋਈ ਹੈ। ਜ਼ਾਕਿਰ 73 ਸਾਲ ਦੇ ਸਨ। ਹੁਸੈਨ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲ ‘ਚ ਦਾਖ਼ਲ ਸਨ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ‘ਚ ਦਾਖ਼ਲ ਕਰਵਾਇਆ ਗਿਆ ਸੀ।

ਮਸ਼ਹੂਰ ਤਬਲਾ ਵਾਦਕ ਉਸਤਾਦ ਅੱਲ੍ਹਾ ਰਾਖਾ ਦੇ ਪੁੱਤਰ ਜ਼ਾਕਿਰ ਹੁਸੈਨ ਦਾ ਜਨਮ 9 ਮਾਰਚ 1951 ਨੂੰ ਹੋਇਆ ਸੀ। ਜ਼ਾਕਿਰ ਆਪਣੀ ਪੀੜ੍ਹੀ ਦੇ ਮਹਾਨ ਤਬਲਾ ਵਾਦਕਾਂ ‘ਚੋਂ ਗਿਣੇ ਜਾਂਦੇ ਹਨ। ਉਹ ਆਪਣੇ ਪਿੱਛੇ ਪਤਨੀ ਐਂਟੋਨੀਆ ਮਿਨੇਕੋਲਾ ਅਤੇ ਉਸਦੀਆਂ ਧੀਆਂ ਅਨੀਸ਼ਾ ਕੁਰੈਸ਼ੀ ਅਤੇ ਈਸਾਬੇਲਾ ਕੁਰੈਸ਼ੀ ਛੱਡ ਗਏ ਹਨ।

ਜ਼ਾਕਿਰ ਹੁਸੈਨ (Zakir Hussain) ਨੇ ਆਪਣੇ ਪਿਤਾ ਤੋਂ ਤਬਲੇ ਦੀ ਸਿਖਲਾਈ ਲਈ ਸੀ, ਉਸਤਾਦ ਜ਼ਾਕਿਰ ਹੁਸੈਨ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਸਿਰਫ਼ 11 ਸਾਲ ਦੀ ਉਮਰ ‘ਚ ਅਮਰੀਕਾ ‘ਚ ਆਪਣਾ ਪਹਿਲਾ ਕਨਸਰਟ ਕੀਤਾ ਸੀ। ਭਾਵ ਉਹ ਅਤੇ ਤਬਲਾ ਲਗਭਗ 62 ਸਾਲਾਂ ਤੋਂ ਵੱਖ ਨਹੀਂ ਹੋਏ। ਉਨ੍ਹਾਂ ਨੇ ਤਿੰਨ ਗ੍ਰੈਮੀ ਅਵਾਰਡ ਜਿੱਤੇ। ਇਸਦੇ ਨਾਲ ਹੀ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ । ਜ਼ਾਕਿਰ ਹੁਸੈਨ ਨੇ ਤਬਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ।

ਪਰਿਵਾਰ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਉਹ ਆਪਣੇ ਪਿੱਛੇ ਇੱਕ ਅਸਾਧਾਰਨ ਵਿਰਾਸਤ ਛੱਡ ਗਏ ਹਨ | ਜਿਸ ਨੂੰ ਦੁਨੀਆ ਭਰ ਦੇ ਅਣਗਿਣਤ ਸੰਗੀਤ ਪ੍ਰੇਮੀਆਂ ਦੁਆਰਾ ਸੰਭਾਲਿਆ ਜਾਵੇਗਾ, ਜਿਸਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹੇਗਾ। ਜਿਵੇਂ ਹੀ ਹੁਸੈਨ ਦੇ ਦਿਹਾਂਤ ਦੀ ਸੂਚਨਾ ਮਿਲੀ, ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਦੁੱਖ ਪ੍ਰਗਟ ਕੀਤਾ।

ਜਿਕਰਯੋਗ ਹੈ ਕਿ 1983 ‘ਚ ਜ਼ਾਕਿਰ ਹੁਸੈਨ ਨੇ ਫਿਲਮ ‘ਹੀਟ ਐਂਡ ਡਸਟ’ ਨਾਲ ਅਦਾਕਾਰੀ ਦੇ ਖੇਤਰ ‘ਚ ਪੈਰ ਧਰਿਆ। ਇਸ ਤੋਂ ਬਾਅਦ ਉਨ੍ਹਾਂ ਨੇ 1988 ‘ਚ ‘ਦਿ ਪਰਫੈਕਟ ਮਰਡਰ’, 1992 ‘ਚ ‘ਮਿਸ ਬੈਟੀਜ਼ ਚਾਈਲਡਰਸ’ ​​ਅਤੇ 1998 ‘ਚ ‘ਸਾਜ਼’ ਫਿਲਮਾਂ ‘ਚ ਵੀ ਕੰਮ ਕੀਤਾ।

Read More: Diljit Dosanjh: ਦਿਲਜੀਤ ਦੇ ਨਵੇਂ ਗੀਤ ‘ਡੌਨ’ ਨੇ ਮਚਾਈ ਹਲਚਲ, ਕੁਝ ਹੀ ਘੰਟਿਆਂ ‘ਚ ਫਾਲੋਇੰਗ ਲੱਖਾਂ ਤੱਕ ਪਹੁੰਚੀ

Scroll to Top