ਚੰਡੀਗੜ੍ਹ, 5 ਮਾਰਚ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ 2024 (Lok Sabha Elections) ਦੇ ਚੋਣ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਮਲਟੀ ਮੀਡੀਆ ਕੈਂਪੇਨ ਲਈ ਚੋਣ ਦਾ ਪਰਵ ਦੇਸ਼ ਦਾ ਗਰਵ ਲੋਗੋ ਅਤੇ ਟੈਗਲਾਈਨ ਜਾਰੀ ਕੀਤੀ ਹੈ ਅਤੇ ਕਮਿਸ਼ਨ ਨੇ ਅਪੀਲ ਕੀਤੀ ਹੈ ਕਿ ਇਸ ਨੂੰ ਉਪਲਬਧ ਸਾਰੇ ਪ੍ਰਿੰਟ ਮੀਡੀਆ, ਚੈਨਲਸ , ਸੋਸ਼ਲ ਮੀਡੀਆ ਹੈਂਡਲ, ਵਾਟਸਐਪ ਗਰੁੱਪ ਅਤੇ ਸਾਰੇ ਵਿਭਾਗਾਂ ਦੀ ਵੈਬਸਾਇਟ ‘ਤੇ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਲੋਗੋ ਦਾ ਚਿੱਟਾ ਰੰਗ ਦੇ ਨਾਲ ਡਾਰਕ ਇਮੇਜ ਬੈਕਰਾਉਂਡ ਹੋਵੇ।
ਅਗਰਵਾਲ ਆਉਣ ਵਾਲੇ ਲੋਕ ਸਭਾ ਚੋਣ (Lok Sabha Elections) ਦੀ ਤਿਆਰੀਆਂ ਨੂੰ ਲੈ ਕੇ ਰੋਜ਼ਾਨਾ ਕਿਸੇ ਨਾ ਕਿਸੇ ਵਿਸ਼ਾ ‘ਤੇ ਸਮੀਖਿਆ ਬੈਠਕ ਕਰ ਰਹੇ ਹਨ। ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਚੋਣ ਕਮਿਸ਼ਨ ਨੇ ਸੂਬਿਆਂ ਦੇ ਸਾਰੇ ਮੁੱਖ ਚੋਣ ਅਧਿਕਾਰੀਆਂ ਨਾਲ ਵੀ ਉਪਰੋਕਤ ਲੋਗੋ ਦਾ ਵਿਆਪਕ ਪ੍ਰਚਾਰ-ਪ੍ਰਸਾਰ ਨੂੰ ਕਿਹਾ ਹੈ। ਇਸ ਤੋਂ ਇਲਾਵਾ, ਲੋਗੋ ਨੂੰ ਟੀ-ਸ਼ਰਟ, ਵਿਭਾਗ ਦੀ ਪੇਸ਼ਗੀ ਅਤੇ ਚੋਣ ਨਾਲ ਸਬੰਧਿਤ ਹੋਰ ਸਮੱਗਰੀ ਅਤੇ ਨੋਟਿਸ ਬੋਰਡ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।
ਅਗਰਵਾਲ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਟੈਗ ਲਾਇਨ ਤੇ ਲੋਗੋ ਨੁੰ ਪ੍ਰਿੰਟ ਇਸ਼ਤਿਹਾਰ ਪੋਸਟਰਾਂ, ਬੈਨਰਾਂ, ਰੇਡਿਓ ਸਪੋਰਟਸ ਰਾਹੀਂ ਪ੍ਰਚਾਰਿਤ ਤੇ ਪ੍ਰਸਾਰਿਤ ਕੀਤਾ ਜਾਵੇ। ਬੈਠਕ ਵਿਚ ਜਾਣਕਾਰੀ ਦਿੱਤੀ ਕਿ ਹਰਿਆਣਾ ਦੇ ਮੁੱਖ ਸਕੱਤਰ ਦਫਤਰ ਦੀ ਚੋਣ ਬ੍ਰਾਂਚ ਵੱਲੋਂ ਹਰਿਆਣਾ ਸਰਕਾਰ ਦੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਪ੍ਰਮੁੱਖਾਂ, ਬੋਰਡਾਂ, ਨਿਗਮਾਂ ਤੇ ਪਬਲਿਕ ਇੰਟਰਪ੍ਰਾਈਸਿਸ ਦੇ ਪ੍ਰਬੰਧ ਨਿਦੇਸ਼ਕਾਂ , ਡਿਵੀਜਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਤੇ ਰਜਿਸਟਰਾਰਾਂ ਨੂੰ ਲੋਗੋ ਅਤੇ ਟੈਗਲਾਈਨ ਦੀ ਵਰਤੋ ਦੇ ਸਬੰਧ ਵਿਚ ਜਾਗਰੁਕਤਾ ਮੁਹਿੰਮ ਚਲਾਉਣ ਬਾਰੇ ਸਰਕੂਲਰ ਜਾਰੀ ਕੀਤਾ ਹੈ।