USA

USA: ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਵਾਹਨ ਨੇ ਦਰੜਿਆ, 10 ਜਣਿਆਂ ਦੀ ਮੌ.ਤ

ਚੰਡੀਗੜ੍ਹ, 01 ਜਨਵਰੀ 2025: ਅਮਰੀਕਾ (USA) ਦੇ ਲੁਈਸਿਆਨਾ ਸੂਬੇ ਦੇ ਨਿਊ ਆਰਲੀਨਜ਼ ‘ਚ ਇੱਕ ਵਾਹਨ ਨੇ ਭੀੜ ‘ਚ ਵੜ ਗਿਆ ਅਤੇ ਕਈ ਜਣਿਆਂ ਨੂੰ ਦਰੜ ਦਿੱਤਾ | ਇਸ ਘਟਨਾ ‘ਚ 10 ਜਣਿਆ ਦੀ ਮੌਤ ਦੀ ਖ਼ਬਰ ਹੈ, ਜਦਕਿ 30 ਤੋਂ ਵੱਧ ਜਣੇ ਜ਼ਖਮੀ ਹੋ ਗਏ। ਇਹ ਘਟਨਾ ਬੋਰਬਨ ਸਟਰੀਟ ‘ਤੇ ਨਵੇਂ ਸਾਲ ਦੇ ਜਸ਼ਨ ਦੌਰਾਨ ਵਾਪਰੀ ਹੈ । ਨਿਊ ਓਰਲੀਨਜ਼ ਪੁਲਿਸ ਨੇ ਕਿਹਾ ਕਿ ਉਹ ਇੱਕ ਭਿਆਨਕ ਹਾਦਸੇ ਨਾਲ ਨਜਿੱਠ ਰਹੇ ਹਨ। ਇੱਕ ਕਾਰ ਨੇ ਕਥਿਤ ਤੌਰ ‘ਤੇ ਲੋਕਾਂ ਨੂੰ ਦਰੜ ਦਿੱਤਾ।

ਨੋਲਾ (ਨਿਊ ਓਰਲੀਨਜ਼, ਲੁਈਸਿਆਨਾ) ਰੈਡੀ ਸ਼ਹਿਰ ਦੀ ਐਮਰਜੈਂਸੀ ਏਜੰਸੀ ਨੇ ਕਿਹਾ ਕਿ ਇਹ ਘਟਨਾ ਨਵੇਂ ਸਾਲ ਦੇ ਦਿਨ ਦੀ ਸਵੇਰ ਦੇ ਸਮੇਂ 3.15 ਵਜੇ ਵਾਪਰੀ ਹੈ । ਏਜੰਸੀ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

ਨੋਲਾ ਰੈਡੀ ਨੇ ਦੱਸਿਆ ਕਿ ਨਵੇਂ ਸਾਲ ਦਾ ਜਸ਼ਨ ਖਤਮ ਹੋਣ ਵਾਲਾ ਸੀ । ਕੁਝ ਘੰਟਿਆਂ ਬਾਅਦ, ਕਾਲਜ ਫੁੱਟਬਾਲ ਦੇ ਕੁਆਰਟਰ ਫਾਈਨਲ ਆਲਸਟੇਟ ਬਾਊਲ ਵਿਖੇ ਹੋਣੇ ਸਨ, ਜਿੱਥੇ ਹਜ਼ਾਰਾਂ ਲੋਕਾਂ ਦੇ ਹਾਜ਼ਰ ਹੋਣ ਦੀ ਉਮੀਦ ਸੀ| ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪੁਲਿਸ ਵਿਭਾਗ ਨੇ ਕਿਹਾ ਸੀ ਕਿ ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਸੁਰੱਖਿਆ ਨੂੰ ਸਖ਼ਤ ਕੀਤਾ ਜਾਵੇਗਾ। ਵਿਭਾਗ ਨੇ ਦੱਸਿਆ ਕਿ ਹੋਰ ਏਜੰਸੀਆਂ ਦੇ 300 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਸੁਰੱਖਿਆ ਲਈ ਵੱਡੀ ਗਿਣਤੀ ‘ਚ ਵਾਹਨ ਤਾਇਨਾਤ ਕੀਤੇ ਜਾਣਗੇ।

Read More: Los Angeles: ਲਾਸ ਏਂਜਲਸ ਏਅਰਪੋਰਟ ‘ਤੇ ਹਵਾਈ ਹਾਦਸਾ ਟਲਿਆ, ਬਾਸਕਟਬਾਲ ਟੀਮ ਨੂੰ ਲੈ ਕੇ ਜਾ ਰਿਹਾ ਸੀ ਜਹਾਜ਼

Scroll to Top