Mumbai attack

USA: ਮੁੰਬਈ ਹ.ਮ.ਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਲਿਆਂਦਾ ਜਾਵੇਗਾ ਭਾਰਤ, ਮਿਲੀ ਮਨਜ਼ੂਰੀ

ਚੰਡੀਗੜ੍ਹ, 25 ਜਨਵਰੀ 2025: ਅਮਰੀਕੀ ਸੁਪਰੀਮ ਕੋਰਟ ਨੇ ਮੁੰਬਈ ਹਮਲੇ (Mumbai attack) ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਤਹੱਵੁਰ ਦੀ ਸਜ਼ਾ ਵਿਰੁੱਧ ਉਸਦੀ ਸਮੀਖਿਆ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਭਾਰਤ ਰਾਣਾ ਜੋ ਕਿ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ, ਉਸਦੀ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ, ਕਿਉਂਕਿ ਉਹ 2008 ਦੇ ਮੁੰਬਈ ਅੱ.ਤ.ਵਾ.ਦੀ ਹਮਲੇ ਦੇ ਮਾਮਲੇ ‘ਚ ਲੋੜੀਂਦਾ ਹੈ।

ਇਹ ਰਾਣਾ ਕੋਲ ਭਾਰਤ ਹਵਾਲਗੀ ਨਾ ਕੀਤੇ ਜਾਣ ਦਾ ਆਖਰੀ ਕਾਨੂੰਨੀ ਮੌਕਾ ਸੀ। ਉਹ ਪਹਿਲਾਂ ਕਈ ਸੰਘੀ ਅਦਾਲਤਾਂ ‘ਚ ਕਾਨੂੰਨੀ ਲੜਾਈਆਂ ਹਾਰ ਚੁੱਕਾ ਸੀ, ਜਿਸ ‘ਚ ਯੂਐਸ ਕੋਰਟ ਆਫ਼ ਅਪੀਲਜ਼ ਵੀ ਸ਼ਾਮਲ ਸੀ। 13 ਨਵੰਬਰ ਨੂੰ ਰਾਣਾ ਨੇ ਅਮਰੀਕੀ ਸੁਪਰੀਮ ਕੋਰਟ ਦੇ ਸਾਹਮਣੇ “ਸਰਟੀਓਰਾਰੀ ਲਈ ਪਟੀਸ਼ਨ” ਦਾਇਰ ਕੀਤੀ ਸੀ।

ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਇੱਕ ਦਿਨ ਬਾਅਦ 21 ਜਨਵਰੀ ਨੂੰ ਸੁਪਰੀਮ ਕੋਰਟ ਨੇ ਇਸਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨ ਰੱਦ ਕਰ ਦਿੱਤੀ।

ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਨੇ ਅਦਾਲਤ ‘ਚ ਦਲੀਲ ਦਿੱਤੀ ਸੀ ਕਿ ਸਮੀਖਿਆ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕੀ ਸਾਲਿਸਿਟਰ ਜਨਰਲ ਐਲਿਜ਼ਾਬੈਥ ਬੀ. ਪ੍ਰੀਲੋਗਰ ਨੇ 16 ਦਸੰਬਰ ਨੂੰ ਸੁਪਰੀਮ ਕੋਰਟ ‘ਚ ਦਾਇਰ ਆਪਣੇ ਦਸਤਾਵੇਜ਼’ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਰਾਣਾ ਇਸ ਮਾਮਲੇ ‘ਚ ਭਾਰਤ ਹਵਾਲਗੀ ਤੋਂ ਛੋਟ ਦਾ ਹੱਕਦਾਰ ਨਹੀਂ ਹੈ।

ਜਿਕਰਯੋਗ ਹੈ ਕਿ ਅਮਰੀਕੀ ਸਰਕਾਰ ਵੀ ਰਾਣਾ ਦੀ ਹਵਾਲਗੀ ਲਈ ਤਿਆਰ ਹੈ ਅਤੇ 16 ਦਸੰਬਰ ਨੂੰ ਅਮਰੀਕੀ ਸਾਲਿਸਿਟਰ ਜਨਰਲ ਐਲਿਜ਼ਾਬੈਥ ਬੀ ਪ੍ਰੀਲੋਗਰ ਨੇ ਰਾਣਾ ਦੀ ਪਟੀਸ਼ਨ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ।

ਰਾਣਾ ਦੇ ਵਕੀਲ ਨੇ ਅਮਰੀਕੀ ਸਰਕਾਰ ਦੀ ਸਿਫ਼ਾਰਸ਼ ਨੂੰ ਚੁਣੌਤੀ ਦਿੱਤੀ ਅਤੇ ਸੁਪਰੀਮ ਕੋਰਟ ਨੂੰ ਉਨ੍ਹਾਂ ਦੀ ਰਿੱਟ ਸਵੀਕਾਰ ਕਰਨ ਦੀ ਬੇਨਤੀ ਕੀਤੀ ਸੀ। ਰਾਣਾ ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ‘ਚ ਹਿਰਾਸਤ ਵਿੱਚ ਹੈ। ਦੱਸਿਆ ਜਾਂਦਾ ਹੈ ਕਿ ਰਾਣਾ ਪਾਕਿਸਤਾਨੀ-ਅਮਰੀਕੀ ਅੱ.ਤ.ਵਾ.ਦੀ ਡੇਵਿਡ ਕੋਲਮੈਨ ਹੈਡਲੀ ਨਾਲ ਜੁੜਿਆ ਹੋਇਆ ਸੀ, ਜੋ ਕਿ 26/11 ਦੇ ਮੁੰਬਈ ਹਮਲਿਆਂ (Mumbai attack) ਦੇ ਮੁੱਖ ਸਾਜ਼ਿਸ਼ਕਾਰਾਂ ‘ਚੋਂ ਇੱਕ ਸੀ। 2008 ਦੇ ਮੁੰਬਈ ਅੱ.ਤ.ਵਾ.ਦੀ ਹਮਲਿਆਂ ਵਿੱਚ ਛੇ ਅਮਰੀਕੀਆਂ ਸਮੇਤ ਕੁੱਲ 166 ਜਣੇ ਮਾਰੇ ਗਏ ਸਨ। ਇਸ ਹਮਲੇ ‘ਚ 10 ਪਾਕਿਸਤਾਨੀ ਅੱ.ਤ.ਵਾ.ਦੀ.ਆਂ ਨੇ 60 ਘੰਟਿਆਂ ਤੋਂ ਵੱਧ ਸਮੇਂ ਤੱਕ ਮੁੰਬਈ ਦੇ ਮਹੱਤਵਪੂਰਨ ਸਥਾਨਾਂ ‘ਤੇ ਹਮਲੇ ਕੀਤੇ ਅਤੇ ਕਈ ਜਣਿਆ ਦੀ ਜਾਨ ਲਈ।

Read More: ਨਿਊਯਾਰਕ ‘ਚ 26/11 ਮੁੰਬਈ ਹਮਲੇ ਦੇ ਪੀੜਤਾਂ ਨੂੰ ਯਾਦ ਕਰਦਿਆਂ ਸੰਯੁਕਤ ਰਾਸ਼ਟਰ ਕੈਂਪਸ ‘ਚ ਲਗਾਏ ਪੌਦੇ

Scroll to Top