Tariff

ਅਮਰੀਕਾ ਨੇ ਚੀਨ ‘ਤੇ ਲਗਾਇਆ 104 ਫੀਸਦੀ ਟੈਰਿਫ, ਭਾਰਤ ‘ਤੇ ਪਵੇਗਾ ਅਸਰ ?

ਚੰਡੀਗੜ੍ਹ, 09 ਅਪ੍ਰੈਲ 2025: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ‘ਚ ਆਉਣ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਤੇਜ਼ ਹੋ ਗਿਆ ਹੈ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ (2016-20) ਦੌਰਾਨ ਚੀਨ ‘ਤੇ 20 ਪ੍ਰਤੀਸ਼ਤ ਟੈਰਿਫ (Tariff) ਲਗਾਉਣ ਦਾ ਐਲਾਨ ਕੀਤਾ ਸੀ, ਇਸ ਵਾਰ ਸੱਤਾ ‘ਚ ਆਉਣ ਤੋਂ ਬਾਅਦ 2 ਅਪ੍ਰੈਲ ਨੂੰ ਚੀਨ ‘ਤੇ 34 ਪ੍ਰਤੀਸ਼ਤ ਆਯਾਤ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਸ ਤਰ੍ਹਾਂ ਅਮਰੀਕਾ ਵੱਲੋਂ ਚੀਨ ‘ਤੇ ਕੁੱਲ 54 ਫੀਸਦੀ ਜਵਾਬੀ ਟੈਰਿਫ ਲਗਾਇਆ ਹੈ।

ਟਰੰਪ ਨੇ ਚੀਨ ਤੋਂ ਆਉਣ ਵਾਲੇ ਉਤਪਾਦਾਂ ‘ਤੇ ਟੈਰਿਫ 50 ਫੀਸਦੀ ਵਧਾ ਦਿੱਤਾ। ਇਸਦਾ ਮਤਲਬ ਹੈ ਕਿ ਹੁਣ ਅਮਰੀਕਾ ਵੱਲੋਂ ਚੀਨ ‘ਤੇ ਕੁੱਲ 104 ਪ੍ਰਤੀਸ਼ਤ ਟੈਰਿਫ ਲਗਾਇਆ ਜਾ ਰਿਹਾ ਹੈ।ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ‘ਤੇ ਅੱਧੀ ਰਾਤ ਤੋਂ 104 ਫੀਸਦੀ ਟੈਰਿਫ (Tariff) ਲਗਾਇਆ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਚੀਨ ਇਸ ‘ਤੇ ਕਿਵੇਂ ਪ੍ਰਤੀਕਿਰਿਆ ਦਿੰਦਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ 100 ਪ੍ਰਤੀਸ਼ਤ ਤੋਂ ਵੱਧ ਟੈਰਿਫ ਲਗਾਉਣ ਤੋਂ ਪਹਿਲਾਂ ਚੀਨ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਯੁੱਧ ਦਾ ਅਸਰ ਭਾਰਤ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਇਸਦਾ ਪ੍ਰਭਾਵ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਪੱਧਰਾਂ ‘ਤੇ ਹੋ ਸਕਦਾ ਹੈ।

ਭਾਰਤ ਅਮਰੀਕਾ ਤੋਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਦਰਾਮਦ ਕਰਦਾ ਹੈ, ਜਿਨ੍ਹਾਂ ‘ਚ ਚੀਨ ਦਾ ਮਹੱਤਵਪੂਰਨ ਯੋਗਦਾਨ ਹੈ। ਉਦਾਹਰਣ ਵਜੋਂ, ਹਵਾਈ ਜਹਾਜ਼, ਉਨ੍ਹਾਂ ਦੇ ਇੰਜਣ, ਗਹਿਣੇ, ਰਤਨ, ਇਲੈਕਟ੍ਰਾਨਿਕ ਉਤਪਾਦ, ਆਟੋ ਸੈਕਟਰ ਨਾਲ ਸਬੰਧਤ ਪੁਰਜ਼ੇ, ਆਦਿ ਸ਼ਾਮਲ ਹਨ। ਇਨ੍ਹਾਂ ਸਾਰੇ ਉਤਪਾਦਾਂ ਦੇ ਨਿਰਮਾਣ ਲਈ ਅਮਰੀਕਾ ਵੱਡੇ ਪੱਧਰ ‘ਤੇ ਚੀਨ ‘ਤੇ ਨਿਰਭਰ ਹੈ, ਕਿਉਂਕਿ ਆਟੋ ਪਾਰਟਸ ਤੋਂ ਲੈ ਕੇ ਹਵਾਈ ਜਹਾਜ਼ ਦੇ ਇੰਜਣਾਂ ‘ਚ ਵਰਤੇ ਜਾਣ ਵਾਲੇ ਪੁਰਜ਼ਿਆਂ ਤੱਕ, ਅਮਰੀਕਾ ਚੀਨ ਤੋਂ ਮਹੱਤਵਪੂਰਨ ਅਤੇ ਦੁਰਲੱਭ ਖਣਿਜ (ਲਿਥੀਅਮ, ਸਕੈਂਡੀਅਮ, ਆਦਿ) ਆਯਾਤ ਕਰਦਾ ਹੈ।

ਚੀਨ ਨੇ ਦੁਨੀਆ ਭਰ ‘ ਆਪਣੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਉਦਾਹਰਣ ਵਜੋਂ, ਕਾਰਾਂ, ਇਲੈਕਟ੍ਰਾਨਿਕ ਉਤਪਾਦਾਂ, ਹਵਾਈ ਜਹਾਜ਼ਾਂ ਅਤੇ ਹੋਰ ਚੀਜ਼ਾਂ ‘ਚ ਵਰਤੇ ਜਾਣ ਵਾਲੇ ਲਿਥੀਅਮ ਦੇ ਵਿਸ਼ਵ ਨਿਰਯਾਤ ਦਾ 80 ਫੀਸਦੀ ਸਿਰਫ਼ ਚੀਨ ਤੋਂ ਆਉਂਦਾ ਹੈ। ਅਜਿਹੀ ਸਥਿਤੀ ‘ਚ ਆਯਾਤ ਡਿਊਟੀ ਲਗਾਉਣ ਕਾਰਨ, ਚੀਨ ਤੋਂ ਆਉਣ ਵਾਲੇ ਕਈ ਉਤਪਾਦ ਅਮਰੀਕਾ ‘ਚ ਮਹਿੰਗੇ ਹੋ ਜਾਣਗੇ।

Read More: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੁੱਕਿਆ ਇੱਕ ਹੋਰ ਸਖ਼ਤ ਕਦਮ, ਇਨ੍ਹਾਂ ਦੇਸ਼ਾਂ ਨੂੰ ਲੱਗ ਸਕਦਾ ਵੱਡਾ ਝਟਕਾ

Scroll to Top