ਅਮਰੀਕਾ: ਬਾਲਟੀਮੋਰ ਹਾਰਬਰ ਖੇਤਰ ‘ਚ ਪੁਲ ਨਾਲ ਟਕਰਾਇਆ ਮਾਲਵਾਹਕ ਜਹਾਜ਼, ਕਈ ਜਣਿਆਂ ਦੀ ਮੌਤ ਦਾ ਖਦਸ਼ਾ

ਚੰਡੀਗੜ੍ਹ, 26 ਮਾਰਚ 2024: ਅਮਰੀਕਾ ਦੇ ਬਾਹਰੀ ਬਾਲਟੀਮੋਰ (Baltimore) ਹਾਰਬਰ ਖੇਤਰ ਵਿੱਚ ਮੰਗਲਵਾਰ ਸਵੇਰੇ ਇੱਕ ਹਾਦਸਾ ਵਾਪਰਿਆ। ਦਰਅਸਲ ਇੱਥੇ ਬਾਲਟੀਮੋਰ ਬੰਦਰਗਾਹ ਤੋਂ ਪਾਰ ਕਰਦੇ ਪੁਲ ਨਾਲ ਇੱਕ ਮਾਲਵਾਹਕ ਜਹਾਜ਼ ਟਕਰਾ ਗਿਆ। ਇਸ ਹਾਦਸੇ ਤੋਂ ਬਾਅਦ ਪੁਲ ਢਹਿ ਢੇਰੀ ਹੋ ਗਿਆ | ਇਸ ਘਟਨਾ ‘ਚ ਕਈ ਜਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਾਲਟੀਮੋਰ ਕੋਸਟ ਗਾਰਡ ਅਧਿਕਾਰੀ ਮੈਥਿਊ ਵੈਸਟ ਨੇ ਕਿਹਾ ਕਿ ਪੁਲ ਦੇ ਅੰਸ਼ਕ ਤੌਰ ‘ਤੇ ਡਿੱਗਣ ਦੀ ਸੂਚਨਾ ਮੰਗਲਵਾਰ ਸਵੇਰੇ ਮਿਲੀ। ਬਾਲਟੀਮੋਰ ਫਾਇਰ ਵਿਭਾਗ ਨੇ ਵੀ ਪੁਲ ਦੇ ਡਿੱਗਣ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਬਾਅਦ ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਨੇ ਪੁਲ ‘ਤੇ ਆਵਾਜਾਈ ਬੰਦ ਕਰ ਦਿੱਤੀ ਹੈ।

ਕੋਸਟ ਗਾਰਡ, ਫਾਇਰ ਡਿਪਾਰਟਮੈਂਟ (Baltimore) ਸਮੇਤ ਕਈ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ ਕਈ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲ ਡਿੱਗਣ ਤੋਂ ਬਾਅਦ ਕਈ ਕਾਰਾਂ ਅਤੇ ਕਈ ਜਣੇ ਪਾਣੀ ਵਿੱਚ ਡੁੱਬ ਗਏ। ਕਈ ਜਣਿਆਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਕੁੱਲ ਮਿਲਾ ਕੇ ਇਹ ਹਾਦਸਾ ਵੱਡੇ ਨੁਕਸਾਨ ਵੱਲ ਇਸ਼ਾਰਾ ਕਰ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।