ਆਮੇਰ ਕਿਲ੍ਹੇ

ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਪਰਿਵਾਰ ਸਮੇਤ ਵੇਖੀ ਆਮੇਰ ਕਿਲ੍ਹੇ ਦੀ ਵਿਰਾਸਤ

ਜੈਪੁਰ, 22 ਅਪ੍ਰੈਲ 2025: ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਅੱਜ ਆਪਣੇ ਪਰਿਵਾਰ ਸਮੇਤ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ ਕੀਤਾ। ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਆਪਣੀ ਧੀ ਨੂੰ ਗੋਦੀ ‘ਚ ਲੈ ਕੇ ਘੁੰਮਦੇ ਦੇਖਿਆ ਗਿਆ।

ਵੈਂਸ ਜੀਪ ਰਾਹੀਂ ਜੈਪੁਰ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੂਰ ਅਰਾਵਲੀ ਪਹਾੜੀਆਂ ‘ਤੇ ਸਥਿਤ ਆਮੇਰ ਕਿਲ੍ਹੇ ‘ਤੇ ਪਹੁੰਚਿਆ। ਦੋ ਹਾਥੀਆਂ (ਚੰਦਾ ਅਤੇ ਪੁਸ਼ਪਾ) ਨੇ ਆਮੇਰ ਕਿਲ੍ਹੇ ਦੇ ਜਲੇਬ ਚੌਕ ‘ਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਲੋਕ ਕਲਾਕਾਰਾਂ ਨੇ ਕੱਚੀ ਘੋੜੀ, ਘੁਮਰ ਅਤੇ ਕਾਲਬੇਲੀਆ ਨਾਚ ਪੇਸ਼ ਕਰਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਭਜਨਲਾਲ ਸ਼ਰਮਾ ਅਤੇ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਵੈਂਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਵੈਂਸ ਰੇਤਲੇ ਪੱਥਰ, ਸੰਗਮਰਮਰ ਅਤੇ ਪੀਲੇ ਪੱਥਰ ਨਾਲ ਬਣੇ ਆਮੇਰ ਕਿਲ੍ਹੇ ‘ਚ ਲਗਭਗ ਡੇਢ ਘੰਟੇ ਰੁਕਿਆ। ਉਨ੍ਹਾਂ ਨੇ ਕਿਲ੍ਹੇ ‘ਚ ਦੀਵਾਨ-ਏ-ਆਮ, ਗਣੇਸ਼ ਪੋਲ, ਸ਼ੀਸ਼ ਮਹਿਲ ਅਤੇ ਮਾਨ ਸਿੰਘ ਮਹਿਲ ਦੇਖੇ। ਵੈਂਸ ਨੇ ਆਪਣੀ ਧੀ ਨੂੰ ਆਪਣੀਆਂ ਬਾਹਾਂ ‘ਚ ਫੜ ਕੇ ਕਿਲ੍ਹਾ ਦਿਖਾਇਆ। ਪੂਰਾ ਕਿਲ੍ਹਾ ਦੇਖਣ ਤੋਂ ਬਾਅਦ, ਸਵੇਰੇ ਲਗਭਗ 11:30 ਵਜੇ, ਵੈਂਸ ਆਪਣੇ ਪਰਿਵਾਰ ਨਾਲ ਆਮੇਰ ਕਿਲ੍ਹੇ ਤੋਂ ਜੈਪੁਰ ਦੇ ਰਾਮਬਾਗ ਪੈਲੇਸ ਪਹੁੰਚਿਆ।

ਵੈਂਸ ਭਾਰਤ ਦੇ ਚਾਰ ਦਿਨਾਂ ਦੌਰੇ ‘ਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਦਿੱਲੀ ਵਿਖੇ ਸਵੇਰੇ ਅਕਸ਼ਰਧਾਮ ਮੰਦਰ ਵੇਖਿਆ, ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਇਸ ਤੋਂ ਬਾਅਦ ਉਹ ਕੱਲ੍ਹ ਰਾਤ ਹੀ ਜੈਪੁਰ ਪਹੁੰਚ ਗਏ ਸਨ।

Read More: ਅਮਰੀਕਾ ਦੇ ਉਪ ਰਾਸ਼ਟਰਪਤੀ ਚਾਰ ਦਿਨਾਂ ਦੇ ਦੌਰੇ ‘ਤੇ ਪਰਿਵਾਰ ਨਾਲ ਭਾਰਤ ਪਹੁੰਚ ਰਹੇ

Scroll to Top