Donald Trump

ਅਮਰੀਕੀ ਤੇ ਸਾਊਦੀ ਅਰਬ ਵਿਚਾਲੇ 142 ਬਿਲੀਅਨ ਡਾਲਰ ਦਾ ਰੱਖਿਆ ਸੌਦਾ, ਸੀਰੀਆ ਤੋਂ ਹਟੇਗੀ ਪਾਬੰਦੀ !

ਸਾਊਦੀ ਅਰਬ, 14 ਮਈ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਬੀਤੇ ਦਿਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਚਾਰ ਦਿਨਾਂ ਪੱਛਮੀ ਏਸ਼ੀਆ ਯਾਤਰਾ ਦੀ ਸ਼ੁਰੂਆਤ ਕੀਤੀ। ਡੋਨਾਲਡ ਟਰੰਪ ਨੇ ਸਾਊਦੀ ਅਰਬ ਨਾਲ ਰਣਨੀਤਕ ਆਰਥਿਕ ਸਮਝੌਤੇ ‘ਤੇ ਦਸਤਖਤ ਕੀਤੇ। ਸਾਊਦੀ ਅਰਬ ਅਮਰੀਕਾ ‘ਚ 600 ਬਿਲੀਅਨ ਡਾਲਰ ਦਾ ਨਿਵੇਸ਼ ਵੀ ਕਰੇਗਾ।

ਇਸਦੇ ਨਾਲ ਹੀ ਅਮਰੀਕਾ ਅਤੇ ਸਾਊਦੀ ਅਰਬ ਵਿਚਕਾਰ 142 ਅਰਬ ਡਾਲਰ ਦਾ ਰੱਖਿਆ ਸੌਦਾ ਹੋਇਆ ਹੈ। ਟਰੰਪ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ, ਗਾਜ਼ਾ ‘ਚ ਯੁੱਧ ਖਤਮ ਕਰਨ, ਤੇਲ ਦੀਆਂ ਕੀਮਤਾਂ ਘਟਾਉਣ ਅਤੇ ਹੋਰ ਚੁਣੌਤੀਪੂਰਨ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਇਨ੍ਹਾਂ ਗੱਲਬਾਤ ਦਾ ਉਦੇਸ਼ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨਾ, ਗਾਜ਼ਾ ‘ਚ ਯੁੱਧ ਖਤਮ ਕਰਨਾ ਅਤੇ ਤੇਲ ਦੀਆਂ ਕੀਮਤਾਂ ਨੂੰ ਕਾਬੂ ‘ਚ ਰੱਖਣ ਲਈ ਅਮਰੀਕੀ ਯਤਨਾਂ ਦੀ ਨਿਗਰਾਨੀ ਕਰਨਾ ਹੈ।

ਡੋਨਾਲਡ ਟਰੰਪ (Donald Trump)  ਆਪਣੇ ਪੱਛਮੀ ਏਸ਼ੀਆ ਦੌਰੇ ਦੌਰਾਨ ਕਤਰ ਵੀ ਜਾਣਗੇ। ਟਰੰਪ ਦੇ ਕਤਰ ਦੌਰੇ ਤੋਂ ਪਹਿਲਾਂ, ਉੱਥੋਂ ਦੀ ਸਰਕਾਰ ਨੇ ਅਮਰੀਕਾ ਨੂੰ ਇੱਕ ਆਲੀਸ਼ਾਨ ਬੋਇੰਗ 747 ਜਹਾਜ਼ ਤੋਹਫ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਉਦੋਂ ਤੋਂ ਹੀ ਅਮਰੀਕਾ ‘ਚ ਉਸ ਤੋਹਫ਼ੇ ਬਾਰੇ ਬਹੁਤ ਚਰਚਾ ਹੋ ਰਹੀ ਹੈ। ਹੁਣ ਰਾਸ਼ਟਰਪਤੀ ਟਰੰਪ ਨੇ ਇਸ ਸੰਬੰਧੀ ਇੱਕ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਮੂਰਖ ਹੀ ਹੋਵੇਗਾ ਜੋ ਇਸਨੂੰ ਸਵੀਕਾਰ ਨਹੀਂ ਕਰੇਗਾ।

ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਰੋਕਣ ਲਈ ਇੱਕ ਇਤਿਹਾਸਕ ਜੰਗਬੰਦੀ ਕੀਤੀ ਹੈ। ਹਾਲਾਂਕਿ, ਭਾਰਤ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੰਗਬੰਦੀ ਕਰਵਾਉਣ ‘ਚ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਸੀ।

ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਸੀਰੀਆ ਦੀ ਨਵੀਂ ਸਰਕਾਰ ਨਾਲ ਸਬੰਧਾਂ ਨੂੰ ਆਮ ਵਾਂਗ ਕਰਨਗੇ। ਅਸੀਂ ਦੇਸ਼ ਨੂੰ ਸ਼ਾਂਤੀ ਸਥਾਪਤ ਕਰਨ ਦਾ ਮੌਕਾ ਦੇਣ ਲਈ ਪਾਬੰਦੀਆਂ ਹਟਾਵਾਂਗੇ। ਟਰੰਪ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਨੇ ਪਿਛਲੇ ਸਾਲ ਬਸ਼ਰ ਅਲ-ਅਸਦ ਦੇ ਸ਼ਾਸਨ ਦਾ ਤਖਤਾ ਪਲਟ ਦਿੱਤਾ। ਟਰੰਪ ਨੇ ਕਿਹਾ ਕਿ ਸੁਲ੍ਹਾ-ਸਫਾਈ ਦੀ ਕੋਸ਼ਿਸ਼ ਸਾਊਦੀ ਅਰਬ ਦੇ ਸ਼ਾਸਕ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ ਕਹਿਣ ‘ਤੇ ਕੀਤੀ ਗਈ ਸੀ। ਉਨ੍ਹਾਂ ਨੇ ਸੀਰੀਆ ਦੀ ਨਵੀਂ ਸਰਕਾਰ ਦੀ ਸਫਲਤਾ ਲਈ ਉਮੀਦ ਪ੍ਰਗਟ ਕੀਤੀ ਅਤੇ ਇਸ ਲਈ ਸ਼ੁਭਕਾਮਨਾਵਾਂ ਦਿੱਤੀਆਂ।

Read More: Donald Trump: ਸਾਊਦੀ ਅਰਬ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ

Scroll to Top