Joe Biden

ਭਾਰਤ ਪੁੱਜੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਦੋਵੇਂ ਦੇਸ਼ਾਂ ‘ਚ ਨਿਊਕਲੀਅਰ ਰਿਐਕਟਰਾਂ ‘ਤੇ ਹੋ ਸਕਦੈ ਸਮਝੌਤਾ

ਚੰਡੀਗੜ੍ਹ, 08 ਸਤੰਬਰ 2023: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ (Joe Biden) ਜੀ-20 ਸੰਮੇਲਨ ਲਈ 3 ਦਿਨਾਂ ਭਾਰਤ ਦੌਰੇ ‘ਤੇ ਪਹੁੰਚ ਗਏ ਹਨ । ਉਹ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਉਤਰੇ। ਇੱਥੇ ਕੇਂਦਰੀ ਮੰਤਰੀ ਜਨਰਲ ਵੀ.ਕੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਿਡੇਨ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਅਤੇ ਉਨ੍ਹਾਂ ਦੀ ਬੇਟੀ ਨਾਲ ਵੀ ਮੁਲਾਕਾਤ ਕੀਤੀ। ਅਮਰੀਕੀ ਰਾਸ਼ਟਰਪਤੀ ਜਲਦੀ ਹੀ ਪ੍ਰਧਾਨ ਮੰਤਰੀ ਨਿਵਾਸ ‘ਤੇ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ।

ਅਮਰੀਕਾ ਦੇ ਐੱਨਐੱਸਏ ਜੇਕ ਸੁਲੀਵਾਨ ਨੇ ਕਿਹਾ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸਿਵਲ ਪਰਮਾਣੂ ਤਕਨੀਕ ‘ਚ ਸਹਿਯੋਗ ਵਧਾਉਣ ‘ਤੇ ਵੀ ਚਰਚਾ ਹੋਵੇਗੀ। ਇਸ ਦੌਰਾਨ ਛੋਟੇ ਮਾਡਿਊਲਰ ਨਿਊਕਲੀਅਰ ਰਿਐਕਟਰਾਂ ‘ਤੇ ਸਮਝੌਤਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ਜੀਈ ਜੈੱਟ ਇੰਜਣ ਸੌਦੇ ‘ਤੇ ਵੀ ਗੱਲਬਾਤ ਅੱਗੇ ਵਧ ਸਕਦੀ ਹੈ।

Scroll to Top