ਸਾਊਦੀ ਅਰਬ, 13 ਮਈ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਆਪਣੇ ਮੱਧ ਪੂਰਬ ਦੌਰੇ ਦੇ ਪਹਿਲੇ ਦਿਨ ਸਾਊਦੀ ਅਰਬ ਪਹੁੰਚ ਗਏ ਹਨ। ਇਸ ਸਮੇਂ ਦੌਰਾਨ, ਸਾਊਦੀ ਹਵਾਈ ਫੌਜ ਨੇ ਉਨ੍ਹਾਂ ਨੂੰ ਹਵਾਈ ਖੇਤਰ ‘ਚ ਸੁਰੱਖਿਆ ਪ੍ਰਦਾਨ ਕੀਤੀ। ਹਵਾਈ ਅੱਡੇ ‘ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਟਰੰਪ ਦਾ ਸਵਾਗਤ ਕੀਤਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਰਵਾਇਤੀ ਸਾਊਦੀ ਕੌਫੀ ਪਰੋਸੀ ਗਈ।
ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ (Donald Trump) ਦਾ ਇਹ ਪਹਿਲਾ ਰਸਮੀ ਵਿਦੇਸ਼ ਦੌਰਾ ਹੈ। ਇਸ ਤੋਂ ਪਹਿਲਾਂ, ਉਹ ਪੋਪ ਫਰਾਂਸਿਸ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ 26 ਅਪ੍ਰੈਲ ਨੂੰ ਵੈਟੀਕਨ ਪਹੁੰਚੇ ਸਨ। ਡੋਨਾਲਡ ਟਰੰਪ ਕੱਲ੍ਹ ਯਾਨੀ 14 ਮਈ ਨੂੰ ਖਾੜੀ ਆਗੂਆਂ ਦੇ ਸੰਮੇਲਨ ‘ਚ ਸ਼ਾਮਲ ਹੋਣਗੇ ਅਤੇ ਫਿਰ ਕਤਰ ਜਾਣਗੇ। ਟਰੰਪ ਆਪਣੇ ਦੌਰੇ ਦੇ ਆਖਰੀ ਦਿਨ 15 ਮਈ ਨੂੰ ਯੂਏਈ ਪਹੁੰਚਣਗੇ।
ਅਮਰੀਕਾ ‘ਚ ਰਾਸ਼ਟਰਪਤੀ ਬਣਨ ਤੋਂ ਬਾਅਦ ਕੈਨੇਡਾ-ਮੈਕਸੀਕੋ ਜਾਂ ਕਿਸੇ ਯੂਰਪੀ ਦੇਸ਼ ਦਾ ਦੌਰਾ ਕਰਨ ਦੀ ਪਰੰਪਰਾ ਹੈ। ਟਰੰਪ (Donald Trump) ਨੇ 2017 ‘ਚ ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਾਊਦੀ ਅਰਬ ਪਹੁੰਚ ਕੇ ਇਸ ਪਰੰਪਰਾ ਨੂੰ ਤੋੜਿਆ।
ਦੂਜੀ ਵਾਰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਡੋਨਾਲਡ ਟਰੰਪ ਨੇ ਸਭ ਤੋਂ ਪਹਿਲਾਂ ਸਾਊਦੀ ਪ੍ਰਿੰਸ ਐਮਬੀਐਸ ਨੂੰ ਫੋਨ ਕੀਤਾ। ਦੋਵਾਂ ਆਗੂਆਂ ਨੇ ਮੱਧ ਪੂਰਬ ‘ਚ ਸਥਿਰਤਾ ਲਿਆਉਣ, ਖੇਤਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੱ.ਤ.ਵਾ.ਦ ਨਾਲ ਲੜਨ ਦੇ ਯਤਨਾਂ ‘ਤੇ ਚਰਚਾ ਕੀਤੀ।
ਇਸ ਤੋਂ ਬਾਅਦ, ਸਾਊਦੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਗਲੇ ਚਾਰ ਸਾਲਾਂ ‘ਚ ਅਮਰੀਕਾ ‘ਚ 600 ਬਿਲੀਅਨ ਡਾਲਰ (50 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰਨ ਲਈ ਤਿਆਰ ਹੈ | ਹਾਲਾਂਕਿ, ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸਨੂੰ 1 ਟ੍ਰਿਲੀਅਨ ਡਾਲਰ ਤੱਕ ਵਧਾਉਣਾ ਚਾਹੁੰਦੇ ਹਨ, ਜਿਸ ‘ਚ ਹੋਰ ਅਮਰੀਕੀ ਫੌਜੀ ਉਪਕਰਣਾਂ ਦੀ ਖਰੀਦ ਵੀ ਸ਼ਾਮਲ ਹੈ।
Read More: ਭਾਰਤ ਤੇ ਪਾ.ਕਿ.ਸ.ਤਾ.ਨ ਸੀਜਫਾਇਰ ਲਈ ਸਹਿਮਤ ਹੋਏ: ਡੋਨਾਲਡ ਟਰੰਪ