Site icon TheUnmute.com

US Open: ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਯੂਐਸ ਓਪਨ ਤੋਂ ਆਪਣਾ ਨਾਂ ਲਿਆ ਵਾਪਸ

Sania mirza

ਚੰਡੀਗੜ੍ਹ 23 ਅਗਸਤ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania mirza) ਨੇ ਸੱਟ ਕਾਰਨ ਆਗਾਮੀ ਯੂਐਸ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ । ਇਹ ਜਾਣਕਾਰੀ ਸਾਨੀਆ ਨੇ ਇੰਸਟਾਗ੍ਰਾਮ ‘ਤੇ ਦਿੱਤੀ ਹੈ। ਸਾਨੀਆ ਨੇ ਦੱਸਿਆ ਕਿ ਦੋ ਹਫਤੇ ਪਹਿਲਾਂ ਕੈਨੇਡਾ ‘ਚ ਉਸ ਨੂੰ ਸੱਟ ਲੱਗ ਗਈ ਸੀ ਪਰ ਉਦੋਂ ਉਸ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਇਹ ਕਿੰਨੀ ਗੰਭੀਰ ਸੀ।

ਸਾਨੀਆ ਮਿਰਜ਼ਾ (Sania mirza) ਨੇ ਕਿਹਾ ਕਿ ਜਦੋਂ ਉਸ ਨੇ ਸਕੈਨ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਦੀ ਕੂਹਣੀ ‘ਤੇ ਗੰਭੀਰ ਸੱਟ ਲੱਗੀ ਹੈ ਅਤੇ ਉਸ ਨੂੰ ਠੀਕ ਹੋਣ ਵਿਚ ਕਈ ਹਫ਼ਤੇ ਲੱਗ ਜਾਣਗੇ। ਇਸ ਤੋਂ ਬਾਅਦ ਉਸ ਨੇ ਯੂਐੱਸ ਓਪਨ (US Open) ਤੋਂ ਆਪਣਾ ਨਾਂ ਵਾਪਸ ਲੈ ਲਿਆ ਅਤੇ ਕਿਹਾ ਕਿ ਇਸ ਸੱਟ ਕਾਰਨ ਉਸ ਦੀ ਰਿਟਾਇਰਮੈਂਟ ਦੀ ਯੋਜਨਾ ‘ਚ ਬਦਲਅ ਹੋਵੇਗਾ |

Exit mobile version