ਵਿਦੇਸ਼, 11 ਜਨਵਰੀ 2026: ਅਮਰੀਕਾ ਨੇ ਸ਼ਨੀਵਾਰ ਰਾਤ ਨੂੰ ਸੀਰੀਆ ‘ਚ ਇਸਲਾਮਿਕ ਸਟੇਟ (ISIS) ਅੱ.ਤ.ਵਾ.ਦੀ ਸੰਗਠਨ ਵਿਰੁੱਧ ਹਵਾਈ ਹਮਲੇ ਸ਼ੁਰੂ ਕੀਤੇ। ਇਹ ਕਾਰਵਾਈ ਪਿਛਲੇ ਮਹੀਨੇ ਪਲਮਾਯਾਰਾ ‘ਚ ਹੋਏ ਅੱ.ਤ.ਵਾ.ਦੀ ਹਮਲੇ ‘ਚ ਦੋ ਅਮਰੀਕੀ ਸੈਨਿਕਾਂ ਅਤੇ ਇੱਕ ਨਾਗਰਿਕ ਦੇ ਮਾਰੇ ਜਾਣ ਤੋਂ ਬਾਅਦ ਕੀਤੀ ।
ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਮੁਤਾਬਕ ਹਮਲਿਆਂ ਨੇ ਸੀਰੀਆ ਦੇ ਵੱਖ-ਵੱਖ ਖੇਤਰਾਂ ‘ਚ ISIS ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। CENTCOM ਨੇ ਕਿਹਾ ਕਿ ਇਸ ਕਾਰਵਾਈ ‘ਚ ISIS ਦੇ ਛੁਪਣਗਾਹਾਂ, ਹਥਿਆਰਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ।
ਹਾਲਾਂਕਿ, ਇਹ ਸਪੱਸ਼ਟ ਨਹੀਂ ਸੀ ਕਿ ਕਿਹੜੇ ਖੇਤਰਾਂ ‘ਚ ਅਤੇ ਕਿੰਨੇ ਨਿਸ਼ਾਨੇ ਤਬਾਹ ਕੀਤੇ ਗਏ ਸਨ। ਟਰੰਪ ਪ੍ਰਸ਼ਾਸਨ ਨੇ ਇਸ ਜਵਾਬੀ ਕਾਰਵਾਈ ਨੂੰ “ਆਪ੍ਰੇਸ਼ਨ ਹਾਕਆਈ ਸਟ੍ਰਾਈਕ” ਦਾ ਨਾਮ ਦਿੱਤਾ ਹੈ। ਇਹ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਉਸ ਸਮੇਂ, ਸੀਰੀਆ ‘ਚ ISIS ਦੇ 70 ਟਿਕਾਣਿਆਂ ‘ਤੇ ਵੱਡੇ ਹਮਲੇ ਕੀਤੇ ਗਏ ਸਨ।
ਅਮਰੀਕਾ ਨੇ ਬਿਆਨ ‘ਚ ਕਿਹਾ ਕਿ ਜੇਕਰ ਤੁਸੀਂ ਸਾਡੇ ਸੈਨਿਕਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਅਸੀਂ ਤੁਹਾਨੂੰ ਦੁਨੀਆ ‘ਚ ਜਿੱਥੇ ਵੀ ਤੁਸੀਂ ਹੋਵੋਗੇ, ਤੁਹਾਡਾ ਸ਼ਿਕਾਰ ਕਰਾਂਗੇ, ਭਾਵੇਂ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰੋ।
Read More: Tariff News: ਟਰੰਪ ਸਰਕਾਰ ਵੱਲੋਂ ਨਵਾਂ ਬਿੱਲ ਪੇਸ਼, ਕੀ ਭਾਰਤ ‘ਤੇ ਲੱਗੇਗਾ 500% ਟੈਰਿਫ ?




