Indian student

US: ਅਮਰੀਕਾ ‘ਚ ਇੱਕ ਭਾਰਤੀ ਵਿਦਿਆਰਥੀ ਦੀ ਝਰਨੇ ‘ਚ ਡਿੱਗਣ ਕਾਰਨ ਗਈ ਜਾਨ

ਚੰਡੀਗੜ 09 ਜੁਲਾਈ 2024: ਅਮਰੀਕਾ ‘ਚ ਇੱਕ ਭਾਰਤੀ ਵਿਦਿਆਰਥੀ (Indian student) ਦੀ ਡੁੱਬਣ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕ ਭਾਰਤੀ ਵਿਦਿਆਰਥੀ ਦੀ ਪਛਾਣ ਜੀ ਸਾਈ ਸੂਰਿਆ ਅਵਿਨਾਸ਼ ਵਜੋਂ ਹੋਈ ਹੈ ਜੋ ਕਿ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਗਲਤੀ ਨਾਲ ਝਰਨੇ ‘ਚ ਡਿੱਗ ਗਿਆ ਅਤੇ ਮੌਕੇ ‘ਤੇ ਮੌਤ ਹੋ ਗਈ |

ਇਸ ਸੰਬੰਧੀ ਨਿਊਯਾਰਕ ‘ਚ ਭਾਰਤ ਦੇ ਕੌਂਸਲੇਟ ਜਨਰਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਦੇ ਰਹਿਣ ਵਾਲੇ ਅਵਿਨਾਸ਼ ਦੀ 7 ਜੁਲਾਈ ਨੂੰ ਨਿਊਯਾਰਕ ਦੇ ਅਲਬਾਨੀ ‘ਚ ਬਾਰਬਰਵਿਲੇ ਝਰਨੇ ‘ਚ ਡੁੱਬਣ ਕਾਰਨ ਦੁਖਦਾਈ ਮੌਤ ਹੋ ਗਈ | ਭਾਰਤੀ ਦੂਤਾਵਾਸ ਉਕਤ ਵਿਦਿਆਰਥੀ (Indian student) ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹਰ ਲੋੜੀਂਦੀ ਮੱਦਦ ਪ੍ਰਦਾਨ ਕਰ ਰਿਹਾ ਹੈ |

Scroll to Top