ਅਮਰੀਕਾ ਨੇ ਆਈਐਸਆਈਐਸ (ISIS)

ਅਫ਼ਗਾਨਿਸਤਾਨ : ਅਮਰੀਕਾ ਨੇ ਆਈਐਸਆਈਐਸ (ISIS) ਦੇ ਟਿਕਾਣਿਆਂ ‘ਤੇ ਡਰੋਨ ਹਮਲਾ ਕੀਤਾ

ਚੰਡੀਗੜ੍ਹ ,27 ਅਗਸਤ 2021 :  ਸੰਯੁਕਤ ਰਾਜ  (UNITED STATE)  ਦੀ ਫੌਜ ਨੇ ਇਸਲਾਮਿਕ ਸਟੇਟ (ISIS) ਦੇ ਟਿਕਾਣਿਆਂ ‘ਤੇ ਡਰੋਨ ਹਵਾਈ ਹਮਲਾ ਕੀਤਾ। ਕਾਬੁਲ ਹਵਾਈ ਅੱਡੇ ‘ਤੇ ਅਫ਼ਗਾਨਿਸਤਾਨ ‘ਚ ਆਈਐਸ (ISIS) ਮੈਂਬਰ ਦੇ  ਬੰਬ ਧਮਾਕੇ ਦੇ 48 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ-ਵਿੱਚ ਅਮਰੀਕਾ ਦੀ ਇਹ ਵੱਡੀ ਕਾਰਵਾਈ ਹੈ। ਦੋ ਦਿਨ ਪਹਿਲਾਂ, ਕਾਬੁਲ ਹਵਾਈ ਅੱਡੇ ਤੇ ਹੋਏ ਧਮਾਕੇ ਵਿੱਚ 13 ਅਮਰੀਕੀ ਸੈਨਿਕ ਅਤੇ 78 ਅਫ਼ਗਾਨੀ ਮਾਰੇ ਗਏ ਸਨ।

ਅਮਰੀਕੀ ਫੌਜ ਦਾ ਦਾਅਵਾ

ਆਈਐਸਆਈਐਸ (ISIS) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ | ਅਮਰੀਕੀ ਫ਼ੌਜ ਦਾ ਦਾਅਵਾ ਹੈ ਕਿ ਉਹਨਾਂ ਨੇ ਇਹ ਡਰੋਨ ਹਮਲਾ ਕੀਤਾ ਹੈ ਅਤੇ ਇਸਲਾਮਿਕ ਸਟੇਟ-ਖੁਰਾਸਾਨ ਦੇ ਮੁੱਖੀ ਨੂੰ ਮਾਰ ਦਿੱਤਾ ਹੈ, ਜਿਸ ਨੇ ਕਾਬੁਲ ਹਵਾਈ ਅੱਡੇ ‘ਤੇ ਹੋਏ  ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ।

ਸੈਂਟਰਲ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਕਿਹਾ, ਅਫ਼ਗਾਨਿਸਤਾਨ ਦੇ ਨੰਗਰਹਾਰ ਇਲਾਕੇ ਵਿੱਚ ਮਨੁੱਖ ਰਹਿਤ ਹਵਾਈ ਹਮਲਾ ਕੀਤਾ ਗਿਆ ਹੈ ਅਤੇ ਸ਼ੁਰੂਆਤੀ ਸੰਕੇਤ ਹਨ ਕਿ ਨਿਸ਼ਾਨੇ ਤੇ ਪੁੱਜ ਚੁੱਕੇ ਸੀ । ਹਮਲੇ ਤੋਂ ਬਾਅਦ ਪਹਿਲੀ ਅਮਰੀਕੀ ਹਮਲੇ ਦੀ ਘੋਸ਼ਣਾ ਕਰਦਿਆਂ ਇੱਕ ਬਿਆਨ ਵਿੱਚ ਕਿਹਾ, “ਸਾਡੇ ਕੋਲ ਨਾਗਰਿਕਾਂ ਦੇ ਮਾਰੇ ਜਾਣ ਦੀ ਕੋਈ ਰਿਪੋਰਟ ਨਹੀਂ ਹੈ।

ਕਾਬੁਲ ਹਵਾਈ ਅੱਡੇ ਤੇ ਹਮਲੇ ਤੋਂ ਬਾਅਦ ਦੇ ਹਾਲਾਤ 

ਇਹ ਹਵਾਈ ਹਮਲਾ ਅਫ਼ਗਾਨਿਸਤਾਨ ਦੇ ਬਾਹਰੋਂ ਕੀਤਾ ਗਿਆ ਹੈ। ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਪੂਰੀ ਸੁਰੱਖਿਆ ਦੇ ਨਾਲ ਬਾਹਰ ਕੱਢਿਆ ਜਾ ਰਿਹਾ ਹੈ | ਕਾਬੁਲ ਹਵਾਈ ਅੱਡੇ ‘ਤੇ ਕਰੀਬ 200 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ |ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਬੰਬ ਧਮਾਕੇ ਤੋਂ ਬਾਅਦ ਗੋਲੀਬਾਰੀ ਕੀਤੀ, ਜਿਸ ਨਾਲ ਕਤਲੇਆਮ ਵਿੱਚ ਵਾਧਾ ਹੋਇਆ। ਇਹ ਹਮਲਾ ਇਸਲਾਮਿਕ ਸਟੇਟ ਸਮੂਹ ਦੀ ਹਿੰਸਕ ਅਫ਼ਗਾਨ ਸ਼ਾਖਾ ਨੇ ਕੀਤਾ ਸੀ।

ਅਮਰੀਕਾ ਨੇ ਇਹ ਡਰੋਨ ਹਮਲਾ ਅਫ਼ਗਾਨਿਸਤਾਨ ਤੋਂ ਬਾਹਰ ਕਿਸੇ ਅਣਜਾਣ ਥਾਂ ਤੋਂ ਕੀਤਾ ਹੈ।ਜਿਸ ਤੋਂ ਇਹ ਸਪੱਸ਼ਟ ਹੈ ਕਿ ਅਮਰੀਕੀ ਫੌਜ ਅਫ਼ਗਾਨਿਸਤਾਨ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਦੇ ਬਾਅਦ ਵੀ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਦੂਜੇ ਪਾਸੇ, ਅਮਰੀਕਾ ਨੇ ਕਾਬੁਲ ਹਵਾਈ ਅੱਡੇ ਦੇ ਵੱਖ -ਵੱਖ ਗੇਟਾਂ ‘ਤੇ ਮੌਜੂਦ ਆਪਣੇ ਨਾਗਰਿਕਾਂ ਨੂੰ ਤੁਰੰਤ ਬਾਹਰ ਜਾਣ ਲਈ ਕਿਹਾ ਹੈ  ਕਿਉਂਕਿ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |

ਇਹ ਵੀ ਪੜੋ :ਅਫ਼ਗਾਨਿਸਤਾਨ ਤਾਲਿਬਾਨ ਮਾਮਲਾ :ਕਾਬੁਲ ‘ਚ ਬੰਬ ਧਮਾਕੇ ਦੌਰਾਨ 15 ਅਮਰੀਕੀ ਸੈਨਿਕਾਂ ਸਮੇਤ 85 ਲੋਕਾਂ ਦੀ ਮੌਤ ,ISIS ਨੇ ਹਮਲੇ ਦੀ ਲਈ ਜਿੰਮੇਵਾਰੀ

Scroll to Top