19 ਫਰਵਰੀ 2025: ਅਮਰੀਕਾ(america) ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਹਲਕਾ ਧਰਮਕੋਟ ਦੇ ਪਿੰਡ ਪੰਡੋਰੀ ਆਰੀਆ ਦੇ ਨੌਜਵਾਨ ਜਸਵਿੰਦਰ ਸਿੰਘ ਜੋ ਕਿ ਸੁਨਹਿਰੇ ਭਵਿੱਖ ਦੀ ਆਸ ਲਗਾ ਕੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਵੀ ਅਮਰੀਕਾ ਵੱਲੋਂ ਡਿਪੋਰਟ ਕਰਨ ਤੇ ਖਾਲੀ ਹੱਥ ਆਪਣੇ ਪਿੰਡ ਵਾਪਸ ਪਰਤ ਆਇਆ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਨੇ ਦੱਸਿਆ ਕਿ ਚੰਗੇ ਭਵਿੱਖ ਦੀ ਭਾਲ ਵਾਸਤੇ 24 ਦਸੰਬਰ ਨੂੰ ਅਮਰੀਕਾ ਗਿਆ ਸੀ। ਜਸਵਿੰਦਰ ਨੇ ਦੱਸਿਆ ਕਿ 27 ਜਨਵਰੀ ਨੂੰ ਉਸ ਨੇ ਮੈਕਸੀਕੋ ਬਾਰਡਰ ਪਾਰ ਕੀਤਾ ਇਸ ਤੋਂ ਪਹਿਲਾਂ ਇੱਕ ਕਿਸ਼ਤੀ ਵਿੱਚ 20 ਨੌਜਵਾਨ ਸਵਾਰ ਹੋ ਕੇ ਕਈ ਨਹਿਰਾਂ ਪਾਰ ਕੀਤੀਆਂ ਅਤੇ ਕਈ ਜੰਗਲਾਂ ਵਿੱਚ ਕਈ ਕਈ ਦਿਨ ਚੱਲੇ ।
ਉਹਨਾਂ ਕਿਹਾ ਕਿ ਜਦ ਸਾਨੂੰ ਕੈਂਪ ਵਿਚ ਰੱਖਿਆ ਗਿਆ ਤਾਂ ਉਥੇ ਕਮਰੇ ਵਿੱਚ ਠੰਡੀਆਂ ਹਵਾਵਾਂ ਛੱਡ ਦਿੱਤੀਆਂ ਜਾਂਦੀਆਂ ਸੀ ਅਤੇ ਸਾਡੇ ਕੱਪੜੇ ਵੀ ਲਵਾ ਦਿੱਤੇ ਜਾਂਦੇ ਸੀ।ਜਿੱਥੇ ਉਸ ਨੂੰ ਡਿਟੈਕਸ਼ਨ ਸੈਂਟਰ ਵਿੱਚ ਰੱਖਿਆ ਗਿਆ ਡਿਟੈਕਸ਼ਨ ਸੈਂਟਰ ਵਿੱਚ ਕਰੀਬ 20 ਦਿਨ ਰੱਖਣ ਤੋਂ ਬਾਅਦ ਡਿਪੋਰਟ ਕਰਕੇ ਉਸਨੂੰ ਭੇਜ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜਦੋਂ ਡਿਪੋਰਟ (deport) ਕਰਕੇ ਭੇਜਿਆ ਗਿਆ ਤਾਂ ਡਿਟੈਕਸ਼ਨ ਸੈਂਟਰ ਤੋਂ ਹੀ ਉਸ ਦੇ ਹੱਥਾਂ ਨੂੰ ਹੱਥਕੜੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਜਹਾਜ਼ ਵਿੱਚ ਵੀ ਇਸੇ ਤਰ੍ਹਾਂ ਹੀ ਬਿਠਾ ਕੇ ਲਿਆਂਦਾ ਗਿਆ।
ਵਾਪਸ ਅੰਮ੍ਰਿਤਸਰ ਪਹੁੰਚਣ ਤੱਕ ਉਹ ਜਿਸ ਹਾਲਤ ਵਿੱਚ ਬੈਠੇ ਸਨ ਉਸੇ ਹਾਲਤ ਵਿੱਚ ਹੀ ਉਹਨਾਂ ਨੂੰ ਬਿਠਾਈ ਰੱਖਿਆ ਗਿਆ। ਰਸਤੇ ਵਿੱਚ ਦੋ ਜਗ੍ਹਾ ਜਹਾਜ ਵੀ ਰੁਕਿਆ ਪ੍ਰੰਤੂ ਉਹਨਾਂ ਨੂੰ ਇਸੇ ਹਾਲਤ ਵਿੱਚ ਜਹਾਜ ਵਿੱਚ ਬਿਠਾਈ ਰੱਖਿਆ ਗਿਆ ਅਤੇ ਜਹਾਜ ਦੇ ਅੰਮ੍ਰਿਤਸਰ (amritsar) ਉਤਰਨ ਤੋਂ ਪਹਿਲਾਂ ਹੀ ਉਹਨਾਂ ਦੇ ਹੱਥਾਂ ਵਿੱਚੋਂ ਹੱਥ ਕੜੀਆਂ ਉਤਾਰਈਆਂ ਗਈਆਂ। ਉਸ ਨੇ ਦੱਸਿਆ ਕਿ ਉਹਨਾਂ ਦਾ ਤਕਰੀਬਨ 45 ਲੱਖ ਰੁਪਏ ਖਰਚਾ ਆ ਗਿਆ ਪ੍ਰੰਤੂ ਉਹਨਾਂ ਨੂੰ ਬਿਨਾਂ ਕੁਝ ਹੱਥ ਪੱਲੇ ਪਏ ਹੀ ਡੀਪੋਰਟ ਕਰਕੇ ਵਾਪਸ ਉਹਨਾਂ ਦੇ ਘਰ ਭੇਜ ਦਿੱਤਾ ਗਿਆ।
ਜਸਵਿੰਦਰ ਦੇ ਵਾਪਸ ਆਉਣ ਤੇ ਉਸਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਨੇ ਭਰੇ ਮਨ ਨਾਲ ਸਰਕਾਰ ਤੋਂ ਇਨਸਾਫ (justice) ਦੀ ਮੰਗ ਕੀਤੀ ਹੈ। ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਅਤੇ ਪਿੰਡ ਦੇ ਸਰਪੰਚ ਅਮਨ ਪੰਡੋਰੀ ਅਤੇ ਪਿੰਡ ਵਾਸੀਆਂ ਦੇ ਨਾਲ ਮੋਗਾ ਦੇ ਐਸਐਸਪੀ ਨੂੰ ਏਜੰਟ ਤੇ ਖਿਲਾਫ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਦੇ ਅਧਾਰ ਤੇ ਸੁੱਖ ਗਿੱਲ ਤੋਤੇ ਵਾਲਾ ਉਸ ਦੇ ਭਰਾ ਅਤੇ ਉਸਦੀ ਮਾਤਾ ਅਤੇ ਇੱਕ ਚੰਡੀਗੜ੍ਹ ਦੇ ਵਿੱਚ ਏਜੈਂਟ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More: ਹੁਣ ਦੇਸ਼ ਨਿਕਾਲੇ ਦੀ ਤਲਵਾਰ, 200 ਜਾਂ 500 ਤੋਂ ਵੱਧ ਨਹੀਂ ਸਗੋਂ 14 ਲੱਖ ਤੋਂ ਵੱਧ ਪੰਜਾਬੀਆਂ ‘ਤੇ ਲਟਕ ਰਹੀ