Jalandhar police

US: ਕੈਲੀਫੋਰਨੀਆ ਦੇ ਗੁਰਦੁਆਰੇ ‘ਚ ਗੋਲੀਬਾਰੀ ਮਾਮਲੇ ‘ਚ ਪੁਲਿਸ ਵਲੋਂ 17 ਜਣੇ ਗ੍ਰਿਫਤਾਰ

ਚੰਡੀਗੜ੍ਹ, 18 ਅਪ੍ਰੈਲ 2023: ਅਮਰੀਕਾ ਦੇ ਕੈਲੀਫੋਰਨੀਆ (California) ਸੂਬੇ ਦੇ ਸੈਕਰਾਮੈਂਟੋ ਦੇ ਇਕ ਗੁਰਦੁਆਰੇ ‘ਚ ਪਿਛਲੇ ਮਹੀਨੇ ਵਾਪਰੀ ਗੋਲੀ ਕਾਂਡ ਦੇ ਸੰਬੰਧ ਵਿੱਚ ਪੁਲਿਸ ਨੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਉਸ ਘਟਨਾ ਨੂੰ ਲੈ ਕੇ 20 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਘਟਨਾ ਸਬੰਧੀ 17 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਛਾਪੇਮਾਰੀ ਵਿੱਚ ਏਕੇ-47, ਮਸ਼ੀਨ ਗਨ ਅਤੇ ਕਈ ਹੈਂਡਗਨ ਬਰਾਮਦ ਕੀਤੇ ਹਨ।

ਕੈਲੀਫੋਰਨੀਆ (California) ਦੇ ਅਟਾਰਨੀ ਜਨਰਲ ਰੌਬ ਬੋਂਟਾ, ਯੂਬਾ ਸਿਟੀ ਦੇ ਪੁਲਿਸ ਮੁਖੀ ਬ੍ਰਾਇਨ ਬੇਕਰ, ਸਟਰ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਜੈਨੀਫਰ ਡੁਪਰੀ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਦੋ ਮਾਫੀਆ ਨਾਲ ਸਬੰਧ ਰੱਖਣ ਵਾਲੇ ਅਪਰਾਧੀ ਹਨ |

ਪੁਲਿਸ ਮੁਤਾਬਕ ਇੰਨਾ ਹੀ ਨਹੀਂ ਫੜੇ ਗਏ ਲੋਕ ਦੋ ਵਿਰੋਧੀ ਅਪਰਾਧੀ ਗਿਰੋਹ ਨਾਲ ਜੁੜੇ ਹੋਏ ਹਨ। ਫੜੇ ਗਏ ਵਿਅਕਤੀ ਸਟਾਕਟਨ ਦੇ ਇੱਕ ਸਿੱਖ ਗੁਰਦੁਆਰੇ ਵਿੱਚ ਗੋਲੀਬਾਰੀ ਲਈ ਵੀ ਜ਼ਿੰਮੇਵਾਰ ਹਨ। ਇਹਨਾਂ ਸਮੂਹਾਂ ਦੇ ਮੈਂਬਰ ਕਥਿਤ ਤੌਰ ‘ਤੇ 27 ਅਗਸਤ, 2022 ਨੂੰ ਸਟਾਕਟਨ ਸਿੱਖ ਟੈਂਪਲ ‘ਤੇ ਸਮੂਹਿਕ ਗੋਲੀਬਾਰੀ ਅਤੇ 23 ਮਾਰਚ, 2023 ਨੂੰ ਸੈਕਰਾਮੈਂਟੋ ਦੇ ਗੁਰਦੁਆਰੇ ਨੇੜੇ ਗੋਲੀਬਾਰੀ ਵਿੱਚ ਸ਼ਾਮਲ ਸਨ।

Scroll to Top