UPSC Result 2024

UPSC ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਜਾਰੀ

ਚੰਡੀਗੜ੍ਹ, 22 ਅਪ੍ਰੈਲ 2025: UPSC CSE 2024 Result: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਹੈ। ਇੰਟਰਵਿਊ ਦੌਰ ‘ਚ ਸ਼ਾਮਲ ਹੋਏ ਸਾਰੇ ਉਮੀਦਵਾਰ ਕਮਿਸ਼ਨ ਦੀਆਂ ਅਧਿਕਾਰਤ ਵੈੱਬਸਾਈਟਾਂ upsc.gov.in ਅਤੇ upsconline.gov.in. ਜਾ ਕੇ ਨਤੀਜੇ ਦੇਖ ਸਕਦੇ ਹਨ। ਇਸ ‘ਚ ਕੁੱਲ 1009 ਉਮੀਦਵਾਰਾਂ ਨੂੰ ਨਿਯੁਕਤੀ ਲਈ ਚੁਣਿਆ ਹੈ। ਪ੍ਰਯਾਗਰਾਜ, ਯੂਪੀ ਦੀ ਸ਼ਕਤੀ ਦੂਬੇ ਆਲ ਇੰਡੀਆ ਟੌਪਰ ਬਣ ਗਈ ਹੈ। ਸ਼ਕਤੀ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ‘ਚ ਗ੍ਰੈਜੂਏਸ਼ਨ ਕੀਤੀ ਹੈ। ਪ੍ਰੀਖਿਆ ‘ਚ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸਬੰਧ ਸ਼ਕਤੀ ਦੇ ਵਿਕਲਪਿਕ ਵਿਸ਼ੇ ਸਨ।

ਕਮਿਸ਼ਨ ਨੇ ਕਿਹਾ ਹੈ ਕਿ 241 ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਇਸ ਦੇ ਨਾਲ ਹੀ ਇੱਕ ਉਮੀਦਵਾਰ ਦਾ ਨਤੀਜਾ ਰੋਕ ਦਿੱਤਾ ਗਿਆ ਹੈ। ਇਹ ਪ੍ਰੀਖਿਆ 1129 ਅਸਾਮੀਆਂ ਲਈ ਲਈ ਗਈ ਸੀ।

ਸੇਵਾ ਅਨੁਸਾਰ ਖਾਲੀ ਅਸਾਮੀਆਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

ਭਾਰਤੀ ਪ੍ਰਸ਼ਾਸਨਿਕ ਸੇਵਾ ਲਈ ਕੁੱਲ 180 ਅਸਾਮੀਆਂ
ਭਾਰਤੀ ਵਿਦੇਸ਼ ਸੇਵਾ ਲਈ 55 ਅਸਾਮੀਆਂ।
ਭਾਰਤੀ ਪੁਲਿਸ ਸੇਵਾ ਲਈ 147 ਅਸਾਮੀਆਂ।
ਕੇਂਦਰੀ ਸੇਵਾਵਾਂ ਸਮੂਹ ‘ਏ’ ਲਈ 605 ਅਸਾਮੀਆਂ।
ਕੇਂਦਰੀ ਸੇਵਾਵਾਂ ਸਮੂਹ ‘ਬੀ’ ਲਈ 142 ਅਸਾਮੀਆਂ।

ਚੁਣੇ ਉਮੀਦਵਾਰਾਂ ਦੀ ਸ਼੍ਰੇਣੀ ਅਨੁਸਾਰ ਗਿਣਤੀ

ਕੁੱਲ 1009 ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਹੈ। ਜਿਸ ‘ਚ ਜਨਰਲ ਸ਼੍ਰੇਣੀ ਦੇ 335 ਉਮੀਦਵਾਰ, EWS ਸ਼੍ਰੇਣੀ ਦੇ 109, ਓਬੀਸੀ ਦੇ 318, ਐਸਸੀ ਦੇ 160 ਅਤੇ ਐਸਟੀ ਸ਼੍ਰੇਣੀ ਦੇ 87 ਉਮੀਦਵਾਰ ਸ਼ਾਮਲ ਹਨ। ਸ਼ਕਤੀ ਦੂਬੇ ਨੇ ਪ੍ਰੀਖਿਆ ‘ਚ ਟਾਪ ਕੀਤਾ ਹੈ। ਜਦੋਂ ਕਿ, ਹਰਸ਼ਿਤਾ ਗੋਇਲ ਦੂਜੇ ਸਥਾਨ ‘ਤੇ ਅਤੇ ਡੋਂਗਰੇ ਅਰਚਿਤ ਪਰਾਗ ਤੀਜੇ ਸਥਾਨ ‘ਤੇ ਰਹੇ।

15 ਦਿਨਾਂ ਬਾਅਦ ਆਵੇਗੀ ਮਾਰਕਸ਼ੀਟ

ਕਮਿਸ਼ਨ ਨੇ ਸਤੰਬਰ ਵਿੱਚ ਹੋਈ ਲਿਖਤੀ ਪ੍ਰੀਖਿਆ ਅਤੇ ਜਨਵਰੀ ਤੋਂ ਅਪ੍ਰੈਲ ਦੌਰਾਨ ਹੋਈ ਸ਼ਖਸੀਅਤ ਪ੍ਰੀਖਿਆ ਦੇ ਆਧਾਰ ‘ਤੇ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉਮੀਦਵਾਰਾਂ ਦੇ ਅੰਕ ਲਗਭਗ 15 ਦਿਨਾਂ ਬਾਅਦ ਜਾਰੀ ਕੀਤੇ ਜਾਣਗੇ।

ਇਸ ਤਰ੍ਹਾਂ ਨਤੀਜਾ ਡਾਊਨਲੋਡ ਕਰੋ :-

ਸਭ ਤੋਂ ਪਹਿਲਾਂ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ upsconline.gov.in ‘ਤੇ ਜਾਓ।
UPSC CSE 2024 ਪ੍ਰੀਖਿਆ ਦੇ ਅੰਤਿਮ ਨਤੀਜੇ ਦਾ ਲਿੰਕ ਵੇਖੋਗੇ।
ਇਹ ਲਿੰਕ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ‘ਚ ਹੋਵੇਗਾ।
ਆਪਣੀ ਸਹੂਲਤ ਅਨੁਸਾਰ ਹਿੰਦੀ ਜਾਂ ਅੰਗਰੇਜ਼ੀ ‘ਚ ਨੋਟਿਸ ‘ਤੇ ਕਲਿੱਕ ਕਰੋ।
ਨਤੀਜਾ PDF ਸਕਰੀਨ ‘ਤੇ ਖੁੱਲ੍ਹੇਗਾ।
ਸੂਚੀ ‘ਚ ਆਪਣਾ ਨਾਮ ਲੱਭੋ।
ਭਵਿੱਖ ਦੇ ਹਵਾਲੇ ਲਈ ਇਸਨੂੰ ਡਾਊਨਲੋਡ ਕਰੋ।

Read More: JEE Main Result 2025: ਨੈਸ਼ਨਲ ਟੈਸਟਿੰਗ ਏਜੰਸੀ ਨੇ Session 2 ਦਾ ਨਤੀਜਾ ਕੀਤਾ ਘੋਸ਼ਿਤ, ਜਾਣੋ ਟਾਪਰਾਂ ਦੀ ਸੂਚੀ

Scroll to Top