ਚੰਡੀਗੜ੍ਹ, 08 ਨਵੰਬਰ 2024: (Jammu and Kashmir Legislative Assembly Session) ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪੰਜ ਦਿਨਾ ਇਜਲਾਸ ਦੇ ਅੱਜ ਦਾ ਦਿਨ ਵੀ ਹੰਗਾਮੇ ਨਾਲ ਸ਼ੁਰੂ ਹੋਇਆ | ਅੱਜ ਫਿਰ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਧਾਰਾ 370 (Article 370) ਨੂੰ ਲੈ ਕੇ ਸਦਨ ‘ਚ ਹੰਗਾਮਾ ਜ਼ਬਰਦਸਤ ਹੰਗਾਮਾ ਹੋਇਆ ਹੈ, |
ਸਦਨ ‘ਚ ਧਾਰਾ-370 ਦੀ ਬਹਾਲੀ ਨੂੰ ਲੈ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ‘ਚ ਅੱਜ ਮੁੜ ਹੰਗਾਮਾ ਦੇਖਣ ਨੂੰ ਮਿਲਿਆ । ਵਿਧਾਨ ਸਭਾ ਸੈਸ਼ਨ ਦੇ ਪੰਜਵੇਂ ਦਿਨ ਕੁਪਵਾੜਾ ਤੋਂ ਪੀਡੀਪੀ ਵਿਧਾਇਕ ਵੱਲੋਂ ਧਾਰਾ-370 ਦੀ ਬਹਾਲੀ ਨੂੰ ਲੈ ਕੇ ਬੈਨਰ ਦਿਖਾਉਣ ਤੋਂ ਬਾਅਦ ਵਿਧਾਨ ਸਭਾ ‘ਚ ਹੰਗਾਮਾ ਹੋਇਆ।
ਇਸ ਦੌਰਾਨ ਵਿਧਾਇਕ ਵੀ ਆਪਸ ‘ਚ ਭਿੜ ਗਏ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ | ਇਸ ਦੌਰਾਨ ਭਾਜਪਾ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਹੈ । ਇਸ ਦੌਰਾਨ ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਖੁਰਸ਼ੀਦ ਅਹਿਮਦ ਸ਼ੇਖ ਨੂੰ ਮਾਰਸ਼ਲਾਂ ਨੇ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਵਿਧਾਨ ਸਭਾ ‘ਚ ਪੀਡੀਪੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਵਿਧਾਨ ਸਭਾ ‘ਚ ਕਾਫੀ ਹੰਗਾਮਾ ਹੋਇਆ ਸੀ। ਵਿਧਾਇਕਾਂ ਵਿਚਾਲੇ ਹੱਥੋਪਾਈ ਵੀ ਹੋਈ ਸੀ |
ਪੀਡੀਪੀ ਅਤੇ ਪੀਪਲਜ਼ ਕਾਨਫਰੰਸ (ਪੀਸੀ) ਸਮੇਤ ਵਿਧਾਇਕਾਂ ਦੇ ਇੱਕ ਸਮੂਹ ਨੇ ਵੀਰਵਾਰ ਨੂੰ ਵਿਧਾਨ ਸਭਾ ‘ਚ ਇੱਕ ਨਵਾਂ ਮਤਾ ਪੇਸ਼ ਕੀਤਾ ਹੈ । ਇਸ ‘ਚ ਧਾਰਾ 370 ਅਤੇ 35ਏ ਨੂੰ ਉਨ੍ਹਾਂ ਦੇ ਅਸਲ ਰੂਪ ‘ਚ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਮਤਾ ਵਿਧਾਨ ਸਭਾ (Jammu and Kashmir) ‘ਚ ਨੈਸ਼ਨਲ ਕਾਨਫਰੈਂਸ ਵੱਲੋਂ ਲਿਆਂਦੇ ਗਏ ਮਤੇ ਨੂੰ ਪਾਸ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ। ਸਦਨ ‘ਚ ਵੀਰਵਾਰ ਨੂੰ ਹੰਗਾਮੇ ਦਰਮਿਆਨ ਸਪੀਕਰ ਅਬਦੁਲ ਰਹੀਮ ਰਾਥਰ ਨੂੰ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ। ਇਹ ਮਤਾ ਪੀਡੀਪੀ ਮੈਂਬਰਾਂ ਵਹੀਦ ਪਾਰਾ (ਵਿਧਾਇਕ ਪੁਲਵਾਮਾ) ਅਤੇ ਫੈਯਾਜ਼ ਮੀਰ (ਵਿਧਾਇਕ ਕੁਪਵਾੜਾ), ਹੰਦਵਾੜਾ ਤੋਂ ਪੀਪਲਜ਼ ਕਾਨਫਰੰਸ ਵਿਧਾਇਕ ਸੱਜਾਦ ਲੋਨ, ਲੰਗੇਟ ਤੋਂ ਅਵਾਮੀ ਇਤੇਹਾਦ ਪਾਰਟੀ ਦੇ ਵਿਧਾਇਕ ਸ਼ੇਖ ਖੁਰਸ਼ੀਦ ਅਤੇ ਸ਼ੋਪੀਆਂ ਤੋਂ ਆਜ਼ਾਦ ਵਿਧਾਇਕ ਸ਼ਬੀਰ ਕੁਲੇ ਨੇ ਪੇਸ਼ ਕੀਤਾ ਸੀ।