Chandigarh Municipal Corporation

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ‘ਚ ਹੰਗਾਮਾ, ‘ਆਪ’ ਦੇ ਸਾਰੇ ਕੌਂਸਲਰ ਮੁਅੱਤਲ

ਚੰਡੀਗੜ੍ਹ, 06 ਜੂਨ 2023: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੀ ਮੀਟਿੰਗ ਵਿੱਚ ਕਾਫੀ ਹੰਗਾਮਾ ਹੋਇਆ। ਸੰਸਦ ਮੈਂਬਰ ਕਿਰਨ ਖੈਰ ਅਤੇ ‘ਆਪ’ ਕੌਂਸਲਰ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ। ਹੰਗਾਮੇ ਦੌਰਾਨ ‘ਆਪ’ ਦੇ ਸਾਰੇ ਕੌਂਸਲਰਾਂ ਨੂੰ ਮੁਅੱਤਲ ਕਰਕੇ ਮੀਟਿੰਗ ਵਿੱਚੋਂ ਵਾਕਆਊਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਤਰੁਣ ਮਹਿਤਾ ਦੇ ਕਾਂਗਰਸ ‘ਚ ਸ਼ਾਮਲ ਹੋਣ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ। ‘ਆਪ’ ਦੇ ਕੌਂਸਲਰ ਨੇ ਹਾਲ ਹੀ ਵਿੱਚ ਕਾਂਗਰਸ ਵਿੱਚ ਵਾਪਸੀ ਕਰਨ ਵਾਲੀ ਤਰੁਣਾ ਮਹਿਤਾ ਦਾ ਵਿਰੋਧ ਕੀਤਾ ਹੈ, ਜਿਸ ਤੋਂ ਬਾਅਦ ਕਾਂਗਰਸੀ ਕੌਂਸਲਰ ਨੇ ਕਿਹਾ ਕਿ ਅੱਜ ‘ਆਪ’ ਦੇ ਸਾਰੇ ਕੌਂਸਲਰ ਕਦੇ ਕਾਂਗਰਸ ਦਾ ਹਿੱਸਾ ਸਨ। ਇਸ ਦੌਰਾਨ ਸੰਸਦ ਮੈਂਬਰ ਕਿਰਨ ਖੈਰ ਵੀ ਮੌਜੂਦ ਸਨ। ਡੰਪਿੰਗ ਗਰਾਊਂਡ ਦੇ ਮੁੱਦੇ ‘ਤੇ ਕਾਂਗਰਸ ਨੇ ਭਾਜਪਾ ਨੂੰ ਘੇਰਿਆ, ਜਿਸ ਤੋਂ ਬਾਅਦ ਕਿਰਨ ਖੈਰ ਅਤੇ ‘ਆਪ’ ਆਗੂਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ।

Scroll to Top