Rape

ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਮਾਮਲੇ ‘ਚ ਯੂਪੀ ਦਾ ਨੌਜਵਾਨ ਨੇਪਾਲ ਬਾਰਡਰ ਤੋਂ ਕਾਬੂ

ਚੰਡੀਗੜ੍ਹ, 17 ਜਨਵਰੀ 2024: 19 ਦਿਨ ਪਹਿਲਾਂ ਲੁਧਿਆਣਾ ‘ਚ 4 ਸਾਲਾ ਬੱਚੀ ਨਾਲ ਬਲਾਤਕਾਰ (Rape) ਕਰਕੇ ਕਤਲ ਕਰਨ ਦੇ ਮਾਮਲੇ ‘ਚ ਨੌਜਵਾਨ ਨੂੰ ਪੁਲਿਸ ਨੇ ਨੇਪਾਲ ਬਾਰਡਰ ਤੋਂ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਦੋਸ਼ੀ ਦੀ ਪੁਲਿਸ ਨੇ ਫੋਟੋ ਜਾਰੀ ਕੀਤੀ ਸੀ ਅਤੇ ਉਸ ‘ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਥਾਣਾ ਡਾਬਾ ਦੀ ਪੁਲਿਸ ਨੇ ਕਈ ਜਨਤਕ ਥਾਵਾਂ ’ਤੇ ਮੁਲਜ਼ਮ ਸੋਨੂੰ ਵਾਸੀ ਫਤਿਹਪੁਰ ਉੱਤਰ ਪ੍ਰਦੇਸ਼ ਦੀ ਫੋਟੋ ਵੀ ਲਗਾਈ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਾਬਾ ਵਿੱਚ ਧਾਰਾ 302, 376ਏ, 376ਏਬੀ, ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ 19 ਦਿਨ ਪਹਿਲਾਂ ਮੁਲਜ਼ਮ ਨੇ 4 ਸਾਲ ਦੀ ਬੱਚੀ ਦਾ ਕਤਲ ਕਰਕੇ ਉਸ ਦੀ ਲਾਸ਼ ਬੈੱਡ ਬਾਕਸ ਵਿੱਚ ਪਾ ਦਿੱਤੀ ਸੀ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਬੱਚੀ ਦਾ 30 ਤੋਂ 40 ਸਕਿੰਟਾਂ ਵਿੱਚ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਡਾਕਟਰਾਂ ਨੂੰ ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿ ਰਿਹਾ ਸੀ। ਡਾਬਾ ਇਲਾਕੇ ‘ਚ ਰਹਿਣ ਵਾਲਾ ਸੋਨੂੰ ਨਾਂ ਦਾ ਨੌਜਵਾਨ ਕਿਸੇ ਬਹਾਨੇ ਬੱਚੀ ਨੂੰ ਕਮਰੇ ‘ਚ ਲੈ ਗਿਆ ਸੀ। ਜਦੋੰ ਦੁਪਹਿਰ 2 ਵਜੇ ਤੋਂ ਬਾਅਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀ ਨਾਲ ਬਲਾਤਕਾਰ (Rape) ਕਰਕੇ ਕਤਲ ਕੀਤਾ ਗਿਆ ਹੈ।

ਲੜਕੀ ਦੇ ਗਲੇ ‘ਤੇ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਬੱਚੀ ਦੀ ਤੜਫ-ਤੜਫ ਕੇ ਮੌਤ ਹੋ ਗਈ। ਪੁਲਿਸ ਨੇ ਬੱਚੀ ਦੇ ਗੁਪਤ ਅੰਗਾਂ ਦੇ ਸੈਂਪਲ ਵੀ ਜਾਂਚ ਲਈ ਭੇਜ ਦਿੱਤੇ ਹਨ। ਉਕਤ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਆਜ਼ਾਦ ਨਗਰ ਵਿੱਚ ਪੁਲਿਸ ਖ਼ਿਲਾਫ਼ ਧਰਨਾ ਵੀ ਦਿੱਤਾ ਸੀ। ਪੁਲਿਸ ਇਸ ਮਾਮਲੇ ਵਿੱਚ ਭਲਕੇ ਪ੍ਰੈਸ ਕਾਨਫਰੰਸ ਕਰੇਗੀ।

Scroll to Top