ਚੰਡੀਗੜ੍ਹ, 21 ਮਾਰਚ 2023: ਉਮੇਸ਼ ਪਾਲ ਕਤਲ ਕਾਂਡ ਦੇ ਸ਼ੂਟਰਾਂ ਨੂੰ ਫੜਨ ਲਈ ਪੁਲਿਸ ਨੇ ਯੂਪੀ ਦੇ ਅਤੀਕ ਅਹਿਮਦ (Atiq Ahmed) ਦੇ ਦਫ਼ਤਰ ‘ਤੇ ਛਾਪਾ ਮਾਰਿਆ। ਇਸ ਦੌਰਾਨ ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਅਤੀਕ ਅਹਿਮਦ ਗਿਰੋਹ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 9 ਪਿਸਤੌਲ ਅਤੇ ਕਰੀਬ 80 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ।
ਦੱਸ ਦੇਈਏ ਕਿ ਇਹ ਪੈਸੇ ਅਤੇ ਹਥਿਆਰ ਚੱਕੀਆ ਇਲਾਕੇ ਵਿੱਚ ਅਤੀਕ ਅਹਿਮਦ (Atiq Ahmed) ਦੇ ਢਾਹੇ ਗਏ ਦਫ਼ਤਰ ਵਿੱਚ ਛੁਪਾ ਕੇ ਰੱਖੇ ਗਏ ਸਨ। ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਉਮੇਸ਼ ਪਾਲ ਕਤਲ ਕਾਂਡ ਦੀ ਪੂਰੀ ਕਹਾਣੀ ਜਾਣਦੇ ਸਨ ਅਤੇ ਗੋਲੀਬਾਰੀ ਕਰਨ ਵਾਲਿਆਂ ਦੇ ਲਗਾਤਾਰ ਸੰਪਰਕ ਵਿੱਚ ਸਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ ਦਿਨੀਂ ਗਿਰੋਹ ਦੇ ਮੈਂਬਰਾਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਹਥਿਆਰ ਅਤੇ ਨਗਦੀ ਖੰਡਰ ਬਣੇ ਦਫ਼ਤਰ ਵਿੱਚ ਛੁਪਾ ਕੇ ਰੱਖੀ ਹੋਈ ਹੈ, ਤਾਂ ਜੋ ਇੱਥੇ ਕਿਸੇ ਨੂੰ ਸ਼ੱਕ ਨਾ ਹੋ ਸਕੇ, ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਮੇਸ਼ ਪਾਲ ਨੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਨੂੰ ਇੱਥੇ ਛੁਪਾ ਕੇ ਰੱਖਿਆ ਹੋਇਆ ਸੀ।