ਚੰਡੀਗੜ੍ਹ, 17 ਅਕਤੂਬਰ 2024: ਬਹਿਰਾਇਚ ਹਿੰਸਾ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਪੁਲਿਸ (UP Police) ਨੇ ਐਨਕਾਊਂਟਰ ਤੋਂ ਬਾਅਦ ਮੁੱਖ ਮੁਲਜ਼ਮ ਸਮੇਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਐਨਕਾਊਂਟਰ ਦੌਰਾਨ ਗੋਲੀ ਲੱਗਣ ਕਾਰਨ ਦੋ ਮੁਲਜ਼ਮ ਜ਼ਖ਼ਮੀ ਹੋ ਗਏ ਹਨ। ਏਡੀਜੀ ਕਾਨੂੰਨ ਅਤੇ ਵਿਵਸਥਾ ਅਮਿਤਾਭ ਯਸ਼ ਨੇ ਕਿਹਾ ਕਿ ਇਹ ਸਾਰੇ ਹਿੰਸਾ ਦੇ ਮੁਲਜ਼ਮ ਹਨ। ਪੁਲਿਸ ਮੁਤਾਬਕ ਮੁਲਜ਼ਮ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਸਨ।
ਇਸਦੇ ਨਾਲ ਹੀ ਐਨਕਾਊਂਟਰ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਪਹਿਲਾਂ ਇੱਕ ਪੁਲਿਸ ਵਾਲਾ ਕਹਿੰਦਾ ਹੈ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ, ਪੁਲਿਸ ਉੱਤੇ ਹਮਲਾ ਕਰਦੇ ਹੋ । ਇਸ ‘ਤੇ ਇਕ ਮੁਲਜ਼ਮ ਦਾ ਕਹਿਣਾ ਹੈ ਕਿ ਉਹ ਦੁਬਾਰਾ ਕਦੇ ਗਲਤੀ ਨਹੀਂ ਕਰੇਗਾ |
ਦੱਸਿਆ ਜਾ ਰਿਹਾ ਹੈ ਕਿ ਪੁਲਿਸ (UP Police) ਕਤਲ ’ਚ ਵਰਤੇ ਹਥਿਆਰ ਬਰਾਮਦ ਕਰਨ ਲਈ ਮੁਲਜ਼ਮਾਂ ਨੂੰ ਲੈ ਕੇ ਗਈ ‘ਚ ਦੋਵਾਂ ਨੂੰ ਗੋਲੀ ਲੱਗੀ ਅਤੇ ਦੋਵੇਂ ਗੰਭੀਰ ਜ਼ਖਮੀ ਹੋ ਗਏ । ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਤਲ ‘ਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਹੈ।
ਮਹਾਰਾਜਗੰਜ ‘ਚ ਐਤਵਾਰ ਨੂੰ ਇਕ ਨੌਜਵਾਨ ਦੇ ਕਤਲ ਮਾਮਲੇ ‘ਚ ਬਹਿਰਾਇਚ ਪੁਲਿਸ ਨੇ ਅੱਜ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਨਾਂ ਮੁਹੰਮਦ ਫਹੀਨ, ਮੁਹੰਮਦ ਤਾਲੀਮ, ਮੁਹੰਮਦ ਸਰਫਰਾਜ਼, ਮੁਹੰਮਦ ਹਮੀਦ ਅਤੇ ਮੁਹੰਮਦ ਅਫਜ਼ਲ ਹਨ।
ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ‘ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਇਹ ਘਟਨਾਵਾਂ ਸਰਕਾਰ ਦੀ ਨਾਕਾਮੀ ਕਾਰਨ ਹੋ ਰਹੀਆਂ ਹਨ। ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਐਨਕਾਊਂਟਰ ਕਰ ਰਹੀ ਹੈ।