CM Yogi Adityanath

UP News: ਬਾਬਰ ਨੇ ਜੋ ਅਯੁੱਧਿਆ ‘ਚ ਕੀਤਾ, ਉਹੀ ਸੰਭਲ ਅਤੇ ਬੰਗਲਾਦੇਸ਼ ‘ਚ ਹੋ ਰਿਹੈ: CM ਯੋਗੀ

ਚੰਡੀਗੜ੍ਹ, 05 ਦਸੰਬਰ 2024: UP News: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਅੱਜ ਰਾਮਨਗਰੀ ਅਯੁੱਧਿਆ (Ayodhya) ਵਿਖੇ ਚਾਰ ਰੋਜ਼ਾ ਰਾਮਾਇਣ ਮੇਲੇ ਦਾ ਉਦਘਾਟਨ ਕੀਤਾ | ਇਹ ਮੇਲਾ 5 ਤੋਂ 8 ਦਸੰਬਰ ਤੱਕ ਸਰਯੂ ਨਦੀ ਦੇ ਕੰਢੇ ਸਥਿਤ ਰਾਮਕਥਾ ਪਾਰਕ ‘ਚ ਗੀਤ, ਸੰਗੀਤ ਅਤੇ ਅਧਿਆਤਮਿਕਤਾ ਨਨਾਲ ਭਰਪੂਰ ਹੋਵੇਗਾ। ਸੀਐਮ ਯੋਗੀ ਆਦਿਤਿਆਨਾਥ ਅੱਜ ਸਵੇਰੇ ਹੀ ਅਯੁੱਧਿਆ ਪਹੁੰਚੇ।

ਇਸ ਮੌਕੇ ਸੀਐੱਮ ਯੋਗੀ ਆਦਿਤਿਆਨਾਥ ਨੇ ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹੋ ਰਹੇ ਅੱਤਿਆਚਾਰਾਂ ਅਤੇ ਹਿੰਸਾ ‘ਤੇ ਬਿਆਨ ਦਿੱਤਾ ਹੈ। ਸੀਐੱਮ ਯੋਗੀ ਨੇ ਕਿਹਾ ਕਿ 500 ਸਾਲ ਪਹਿਲਾਂ ਬਾਬਰ (Babar) ਨੇ ਅਯੁੱਧਿਆ ‘ਚ ਜੋ ਕੀਤਾ ਸੀ, ਉਹੀ ਅੱਜ ਬੰਗਲਾਦੇਸ਼ ਅਤੇ ਸੰਭਲ ‘ਚ ਹੋ ਰਿਹਾ ਹੈ। ਤਿੰਨਾਂ ਦਾ ਸੁਭਾਅ, ਤਿੰਨਾਂ ਦਾ ਡੀਐਨਏ ਇੱਕ ਸਮਾਨ ਹੈ।

CM ਯੋਗੀ ਆਦਿਤਿਆਨਾਥ ਨੇ ਕਿਹਾ 500 ਸਾਲ ਪਹਿਲਾਂ ਅਯੁੱਧਿਆ ਕੁੰਭ ‘ਚ ਬਾਬਰ ਦੇ ਬੰਦਿਆਂ ਨੇ ਕੀ ਕੀਤਾ ਸੀ, ਸੰਭਲ (Sambhal) ‘ਚ ਵੀ ਅਜਿਹਾ ਹੀ ਹੋਇਆ ਅਤੇ ਬੰਗਲਾਦੇਸ਼ ‘ਚ ਵੀ ਹੀ ਹੋ ਰਿਹਾ ਹੈ। ਸੀਐਮ ਯੋਗੀ ਨੇ ਇਹ ਗੱਲਾਂ ਅਯੁੱਧਿਆ ਦੇ ਰਾਮ ਕਥਾ ਪਾਰਕ ‘ਚ ਰਾਮਾਇਣ ਮੇਲੇ ਦੇ ਉਦਘਾਟਨ ਮੌਕੇ ਕਹੀਆਂ ਹਨ ।

ਯੋਗੀ ਆਦਿਤਿਆਨਾਥ (CM Yogi Adityanath ) ਨੇ ਅੱਗੇ ਕਿਹਾ ਕਿ ਭਗਵਾਨ ਰਾਮ ਮੰਦਰ ‘ਚ 500 ਸਾਲ ਬਾਅਦ ਬਿਰਾਜਮਨ ਹੋਏ । ਸਮਾਗਮ ਅਯੁੱਧਿਆ ‘ਚ ਸੀ ਪਰ ਜਸ਼ਨ ਪੂਰੀ ਦੁਨੀਆ ‘ਚ ਹੋਇਆ। ਅਯੁੱਧਿਆ ਦੁਨੀਆ ਦੀ ਹਰ ਸਮੱਸਿਆ ਦਾ ਹੱਲ ਹੈ। ਅਯੁੱਧਿਆ ਗੁੱਸੇ ਅਤੇ ਨਫ਼ਰਤ ਤੋਂ ਮੁਕਤ ਹੈ |

ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਯੁੱਧਿਆ ਦੇ ਨਾਗਰਿਕਾਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਅਯੁੱਧਿਆ ਨੇ ਉਨ੍ਹਾਂ ਨਾਲ ਇਨਸਾਫ ਨਹੀਂ ਕੀਤਾ। ਇਸਦੇ ਨਾਲ ਹੀ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਯੋਗੀ ਨੇ ਕਿਹਾ ਕਿ ਇਹ ਸਮਾਜਵਾਦੀ ਲੋਹੀਆ ਜੀ ਦੇ ਨਾਂ ‘ਤੇ ਰਾਜਨੀਤੀ ਕਰਨਗੇ |

ਡਾ: ਰਾਮ ਮਨੋਹਰ ਲੋਹੀਆ ਜੀ ਨੇ ਕਿਹਾ ਸੀ ਕਿ ਜਦੋਂ ਤੱਕ ਭਾਰਤ ਦੀ ਆਸਥਾ ਤਿੰਨ ਪੂਜਣਯੋਗ ਦੇਵਤਿਆਂ ਭਗਵਾਨ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ ਅਤੇ ਭਗਵਾਨ ਸ਼ਿਵ ‘ਚ ਬਣੀ ਰਹੇਗੀ, ਓਦੋਂ ਤੱਕ ਭਾਰਤ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕੇਗਾ।

ਉੱਘੇ ਸਮਾਜਵਾਦੀ ਚਿੰਤਕ ਡਾ: ਰਾਮ ਮਨੋਹਰ ਲੋਹੀਆ ਦੇ ਸੰਕਲਪ ‘ਤੇ ਪਹਿਲਾਂ ਚਿਤਰਕੂਟ ਅਤੇ ਬਾਅਦ ‘ਚ ਅਯੁੱਧਿਆ ‘ਚ ਰਾਮਾਇਣ ਮੇਲਾ ਸ਼ੁਰੂ ਕੀਤਾ ਗਿਆ ਸੀ | ਕਾਂਗਰਸ ਦੇ ਰਾਜ ਦੌਰਾਨ ਤਤਕਾਲੀ ਮੁੱਖ ਮੰਤਰੀ ਸ਼੍ਰੀਪਤੀ ਮਿਸ਼ਰਾ ਨੇ 1982 ‘ਚ ਅਯੁੱਧਿਆ ਦੇ ਰਾਮਾਇਣ ਮੇਲੇ ਦਾ ਉਦਘਾਟਨ ਕੀਤਾ ਸੀ।

ਇਸ ਦੇ ਲਈ ਰਮਾਇਣ ਮੇਲਾ ਕਮੇਟੀ ਨੂੰ ਪ੍ਰਬੰਧਾਂ ਅਤੇ ਸੰਤਾਂ ਦੇ ਪ੍ਰਵਚਨ ਆਦਿ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਅਧਿਕਾਰਤ ਤੌਰ ‘ਤੇ ਉਦੋਂ ਤੋਂ ਹੀ ਸੱਭਿਆਚਾਰ ਵਿਭਾਗ ਆਪਣੇ ਫੰਡਾਂ ‘ਚੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਰਾਮਲੀਲਾ ਪੇਸ਼ ਕਰਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ।

Scroll to Top