July 8, 2024 1:35 am
Ferozepur

ਫਿਰੋਜ਼ਪੁਰ ‘ਚ ਅਣਪਛਾਤੇ ਹਮਲਾਵਰਾਂ ਨੇ ਫਾਈਨਾਂਸਰ ਨੂੰ ਮਾਰੀ ਗੋਲੀ, ਹਸਪਤਾਲ ‘ਚ ਕਰਵਾਇਆ ਦਾਖਲ

ਚੰਡੀਗੜ੍ਹ, 28 ਨਵੰਬਰ 2023: ਫਿਰੋਜ਼ਪੁਰ (Ferozepur) ‘ਚ ਦੇਰ ਰਾਤ ਗੋਲੀਆਂ ਦੀ ਘਟਨਾ ਸਾਹਮਣੇ ਆਈ ਹੈ | ਦੇਰ ਰਾਤ ਸ਼ਾਂਤੀ ਨਗਰ ‘ਚ ਇੱਕ ਸਕਾਰਪੀਓ ਕਾਰ ‘ਚ ਤਿੰਨ ਅਣਪਛਾਤੇ ਵਿਅਕਤੀ ਆਏ ਅਤੇ ਫਾਈਨਾਂਸਰ ਸੁਖਦੇਵ ਉਰਫ਼ ਜੌਨੀ ਅਗਰਵਾਲ ‘ਤੇ ਗੋਲੀਆਂ ਚਲਾ ਦਿੱਤੀਆਂ । ਹਮਲੇ ‘ਚ ਸੁਖਦੇਵ ਦੇ ਮੋਢੇ ‘ਤੇ ਗੋਲੀ ਵੱਜੀ ਅਤੇ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਪੁਲਿਸ ਪਹੁੰਚੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਜ਼ਖਮੀ ਸੁਖਦੇਵ ਅਗਰਵਾਲ ਨੇ ਦੱਸਿਆ ਕਿ ਉਹ ਰਾਤ ਨੂੰ ਕਿਧਰੇ ਤੋਂ ਆ ਰਿਹਾ ਸੀ ਅਤੇ ਰਸਤੇ ‘ਚ ਹਰਿਆਣਾ ਨੰਬਰ ਦੀ ਸਕਾਰਪੀਓ ‘ਚ ਤਿੰਨ-ਚਾਰ ਵਿਅਕਤੀ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਹਮਲਾਵਰ ਨੇ ਹੇਠਾਂ ਉਤਰ ਕੇ ਮੇਰੇ ‘ਤੇ ਫਾਇਰਿੰਗ ਕਰ ਦਿੱਤੀ, ਇਕ ਗੋਲੀ ਮੈਨੂੰ ਲੱਗ ਗਈ ਅਤੇ ਸਾਰੇ ਹਮਲਾਵਰ ਉਥੋਂ ਭੱਜ ਗਏ , ਮੈਂ ਪੁਲਿਸ ਤੋਂ ਮੰਗ ਕਰਦਾ ਹਾਂ ਕਿ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ |