ਚੰਡੀਗੜ੍ਹ 07 ਜਨਵਰੀ 2023:ਰਿਪਬਲਿਕਨ ਪਾਰਟੀ ਦੇ ਕੇਵਿਨ ਮੈਕਕਾਰਥੀ (Kevin McCarthy) ਨੂੰ ਸ਼ਨੀਵਾਰ ਨੂੰ 15ਵੇਂ ਗੇੜ ਦੀ ਵੋਟਿੰਗ ਤੋਂ ਬਾਅਦ ਆਖਰਕਾਰ ਕਾਂਗਰਸ (ਸੰਸਦ) ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦਾ ਸਪੀਕਰ ਚੁਣ ਲਿਆ ਗਿਆ। 57 ਸਾਲਾ ਕੇਵਿਨ ਮੈਕਕਾਰਥੀ ਨੂੰ ਨੈਨਸੀ ਪੇਲੋਸੀ ਦੀ ਥਾਂ ਹਾਊਸ ਆਫ ਰਿਪ੍ਰਜ਼ੈਂਟੇਟਿਵ ਦਾ ਸਪੀਕਰ ਚੁਣਿਆ ਗਿਆ ਹੈ। ਦੱਸ ਦੇਈਏ ਕਿ ਉਹ ਨੈਨਸੀ ਪੇਲੋਸੀ ਦੀ ਥਾਂ ਸਪੀਕਰ ਦੀ ਚੋਣ ਲੜ ਰਹੇ ਸਨ।
ਅੱਧੀ ਰਾਤ ਦੀ ਵੋਟਿੰਗ ਦੇ 15ਵੇਂ ਦੌਰ ਤੋਂ ਬਾਅਦ ਕੇਵਿਨ ਮੈਕਕਾਰਥੀ ਨੇ 52 ਸਾਲਾ ਹਕੀਮ ਜੈਫਰੀ ਨੂੰ ਹਰਾਇਆ। ਕੇਵਿਨ ਮੈਕਕਾਰਥੀ ਨੂੰ 216 ਵੋਟਾਂ ਮਿਲੀਆਂ ਜਦਕਿ ਹਕੀਮ ਜੈਫਰੀ ਨੂੰ 212 ਵੋਟਾਂ ਮਿਲੀਆਂ। ਤੁਹਾਨੂੰ ਦੱਸ ਦੇਈਏ ਕਿ ਰਿਪਬਲਿਕਨ ਪਾਰਟੀ ਦੇ ਕੇਵਿਨ ਮੈਕਕਾਰਥੀ ਅਮਰੀਕੀ ਪ੍ਰਤੀਨਿਧੀ ਸਭਾ ਦੇ 55ਵੇਂ ਸਪੀਕਰ ਹੋਣਗੇ।
ਇਸ ਤੋਂ ਪਹਿਲਾਂ, ਕਾਂਗਰਸਮੈਨ ਮੈਟ ਗੇਟਜ਼ ਨੇ 14ਵੇਂ ਅਤੇ 15ਵੇਂ ਗੇੜ ਵਿੱਚ ਕੇਵਿਨ ਮੈਕਕਾਰਥੀ ਲਈ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕੇਵਿਨ ਮੈਕਕਾਰਥੀ ਨੂੰ ਵੋਟ ਪਾਉਣ ਲਈ ਆਪਣੀ ਵੋਟ ਭੇਜ ਦਿੱਤੀ। ਇਸ ਦੌਰਾਨ ਪੰਜ ਹੋਰ ਸੰਸਦ ਮੈਂਬਰਾਂ ਨੇ ਵੀ ਅਜਿਹਾ ਹੀ ਕੀਤਾ। 14ਵੇਂ ਰਾਊਂਡ ਦੀ ਗਿਣਤੀ ਦੌਰਾਨ ਕੇਵਿਨ ਮੈਕਕਾਰਥੀ ਅਤੇ ਗੇਟਜ਼ ਦੇ ਸਮਰਥਕਾਂ ਵਿਚਾਲੇ ਝਗੜਾ ਵੀ ਹੋਇਆ।