July 4, 2024 5:50 pm
V. Muraleedharan

ਕੇਂਦਰੀ ਮੰਤਰੀ ਵੀ. ਮੁਰਲੀਧਰਨ ਦੇ ਘਰ ‘ਤੇ ਅਣਪਛਾਤੇ ਬਦਮਾਸ਼ਾਂ ਵਲੋਂ ਹਮਲਾ

ਚੰਡੀਗੜ੍ਹ, 09 ਫਰਵਰੀ 2023: ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ‘ਚ ਕੇਂਦਰੀ ਮੰਤਰੀ ਵੀ. ਮੁਰਲੀਧਰਨ (V. Muraleedharan) ਦੇ ਘਰ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਬਦਮਾਸ਼ਾਂ ਨੇ ਵੀ. ਮੁਰਲੀਧਰਨ ਦੇ ਘਰ ‘ਤੇ ਪਥਰਾਅ ਕੀਤਾ ਅਤੇ ਬਾਅਦ ਵਿੱਚ ਸਾਰੇ ਫ਼ਰਾਰ ਹੋ ਗਏ । ਵੀ. ਮੁਰਲੀਧਰਨ ਮੌਜੂਦਾ ਕੇਂਦਰੀ ਵਿਦੇਸ਼ ਰਾਜ ਮੰਤਰੀ ਹਨ, ਉਨ੍ਹਾਂ ਨੇ ਹਾਲ ਹੀ ਵਿੱਚ ਤੁਰਕੀ ਵਿੱਚ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤੁਰਕੀ ਦੇ ਰਾਜਦੂਤ ਨਾਲ ਮੀਟਿੰਗ ਕੀਤੀ ਹੈ ।